ਸਾਬਕਾ ਸੀਨੀਅਰ ਅਫ਼ਸਰਸ਼ਾਹ ਅਤੇ ਰਾਮ ਜਨਮ ਭੂਮੀ ਨਿਰਮਾਣ ਕਮੇਟੀ ਦੇ ਚੇਅਰਮੈਨ ਨ੍ਰਿਪੇਂਦਰ ਮਿਸ਼ਰਾ ਵੱਲੋਂ ਅੱਜ ਇੱਥੇ ਰਾਮ ਮੰਦਰ ਸਥਾਨ ਦਾ ਦੌਰਾ ਕੀਤਾ ਗਿਆ ਅਤੇ ਰਾਮ ਮੰਦਰ ਟਰੱਸਟ ਦੇ ਸਕੱਤਰ ਚੰਪਤ ਰਾਏ ਸਣੇ ਟਰੱਸਟ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ। ਸ੍ਰੀ ਮਿਸ਼ਰਾ ਵੱਲੋਂ ਇੱਥੇ ਵਿਸ਼ਵ ਹਿੰਦੂ ਪਰਿਸ਼ਦ ਦੀ ਪੱਥਰਾਂ ਨੂੰ ਉਕੇਰਨ ਵਾਲੀ ਵਰਕਸ਼ਾਪ, ਸਥਾਨਕ ਹੈੱਡਕੁਆਰਟਰ ਕਾਰਸੇਵਕਪੁਰਮ ਅਤੇ ਪ੍ਰਮੁੱਖ ਮੰਦਰਾਂ ਦਾ ਦੌਰਾ ਵੀ ਕੀਤਾ ਗਿਆ।
ਸ੍ਰੀ ਰਾਏ ਨੇ ਕਿਹਾ, ‘‘ਸਾਡੀ ਨਵੀਂ ਯੋਜਨਾ ਸੁਰੱਖਿਆ ਬਲਾਂ ਦੀ ਪੂਰੀ ਤਸੱਲੀ ਮੁਤਾਬਕ ਹੀ ਹੋਵੇਗੀ। ਅਸੀਂ ਸ਼ਰਧਾਲੂਆਂ ਲਈ ਮੰਦਰ ਤੱਕ ਪੈਦਲ ਜਾਣ ਦਾ ਪੈਂਡਾ ਉੱਥੇ ਤੱਕ ਘਟਾਉਣ ਦੀ ਕੋਸ਼ਿਸ਼ ਕਰਾਂਗੇ ਜਿੱਥੋਂ ਤੱਕ ਕੇ ਸੁਰੱਖਿਆ ’ਤੇ ਕੋਈ ਅਸਰ ਨਾ ਪਵੇ। ਮੰਦਰ ਦੀ ਉਸਾਰੀ ਸ਼ੁਰੂ ਕਰਨ ਤੋਂ ਪਹਿਲਾਂ ਯੋਜਨਾ ਨੂੰ ਅੰਤਿਮ ਰੂਪ ਦੇਣ ਲਈ ਆਰਕੀਟੈਕਟਾਂ ਤੇ ਇੰਜਨੀਅਰਾਂ ਦੀ ਇਕ ਮੀਟਿੰਗ ਹੋਵੇਗੀ।’’ ਉਨ੍ਹਾਂ ਕਿਹਾ ਕਿ ਮੰਦਰ ਦਾ ਖਰੜਾ ਤਿਆਰ ਹੋ ਚੁੱਕਾ ਹੈ ਪਰ ਅਜੇ ਯੋਜਨਾ ਨੂੰ ਅੰਤਿਮ ਰੂਪ ਦੇਣਾ ਬਾਕੀ ਹੈ। ਇਸ ਮੌਕੇ ਸਥਾਨਕ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
INDIA ਰਾਮ ਜਨਮ ਭੂਮੀ ਕਮੇਟੀ ਦੇ ਚੇਅਰਮੈਨ ਵੱਲੋਂ ਰਾਮ ਮੰਦਰ ਸਥਾਨ ਦਾ ਦੌਰਾ