ਸਾਹਨੇਵਾਲ – ( ਹਰਜਿੰਦਰ ਛਾਬੜਾ) ਸਪੋਰਟਸ ਕਲੱਬ ਰਾਮਗੜ ਦਾ 10ਵਾਂ ਕਬੱਡੀ ਕੱਪ 24 ਨਵੰਬਰ ਨੂੰ ਕਰਾਇਆ ਜਾ ਰਿਹਾ।ਕਲੱਬ ਦੇ ਪ੍ਰਧਾਨ ਕਮਲ ਮਾਂਗਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਬੱਡੀ ਕਲੱਬ ਇਕ ਪਿੰਡ ਦੀਆ 16 ਟੀਮਾਂ ਭਿੜਣਗੀਆਂ ਜਿਸ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਨੂੰ 61000 ਤੇ ਦੂਜੇ ਸਥਾਨ ਵਾਲੀ ਟੀਮ ਨੂੰ 41000 ਦੇ ਇਨਾਮ ਦਿੱਤੇ ਜਾਣਗੇ। ਬੈਸਟ ਰੇਡਰ ਤੇ ਜਾਫੀ 11-11000 ਦਿੱਤੇ ਜਾਣਗੇ। ਇਸਦੇ ਨਾਲ ਟਰਾਲੀ ਬੈਂਕ, ਲੜਕੀਆਂ ਦੀ ਕਬੱਡੀ ਬੱਚਿਆ ਦੇ ਅਥਲੈਟਿਕਸ ਮੁਕਾਬਲੇ ਕਰਵਾਏ ਜਾਣਗੇ।
ਇਨਾਮਾਂ ਦੀ ਵੰਡ ਹਲਕਾ ਇੰਚਾਰਜ ਸਤਵਿੰਦਰ ਕੌਰ ਬਿੱਟੀ ਜੀ ਕਰਨਗੇ। ਸ਼ਾਮ ਨੂੰ ਮਸ਼ਹੂਰ ਪੰਜਾਬੀ ਸਿੰਗਰ ਗੁਰਲੇਜ ਅਖਤਰ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨਗੇ।