ਰਾਜੋਵਾਲ ਤੋਂ ਖਾਣ ਪੀਣ ਅਤੇ ਹੋਰ ਲੋੜੀਂਦਾ ਸਮਾਨ ਲੈ ਕੇ ਜੱਥਾ ਦਿੱਲੀ ਰਵਾਨਾ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਕੇਂਦਰ ਦੀ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਾਡਰ ਤੇ ਬੈਠੇ ਕਿਸਾਨਾਂ ਲਈ ਪਿੰਡ ਰਾਜੋਵਾਲ ਤੋਂ ਨੰਬਰਦਾਰ ਅਜੀਤ ਸਿੰਘ ਕਾਕਾ, ਸਾਬਕਾ ਸਰਪੰਚ ਗੁਰਵੀਰ ਸਿੰਘ, ਤੀਰਥ ਸਿੰਘ, ਗੁਰਿੰਦਰ ਸਿੰਘ, ਜਗਦੀਪ ਸਿੰਘ ਜੱਗੀ, ਜਸਪਾਲ ਸਿੰਘ ਸਾਹਰੀ, ਰਘੁਬੀਰ ਸਿੰਘ ਢੋਡੋਮਾਜਰਾ, ਹਰਜਿੰਦਰ ਸਿੰਘ, ਮਨਜੋਤ ਸਿੰਘ, ਯੁੱਧਵੀਰ ਸਿੰਘ, ਸਤਵੀਰ ਸਿੰਘ, ਦਲਵੀਰ ਸਿੰਘ ਦਾ ਜੱਥਾ ਖਾਣ ਪੀਣ ਦਾ ਅਤੇ ਹੋਰ ਲੋੜੀਂਦਾ ਸਮਾਨ ਲੈ ਕੇ ਦਿੱਲੀ ਲਈ ਰਵਾਨਾ ਹੋਇਆ। ਜਾਣਕਾਰੀ ਅਨੁਸਾਰ ਪਹਿਲਾਂ ਵੀ ਬਾਡਰ ਤੇ ਚੱਲ ਰਹੇ ਸੰਘਰਸ਼ ਵਿਚ ਬੈਠੇ ਕਿਸਾਨਾਂ ਲਈ ਲੋੜੀਂਦਾ ਸਮਾਨ ਭੇਜਿਆ ਜਾ ਰਿਹਾ ਹੈ ਅਤੇ ਆਉਂਦੇ ਸਮੇਂ ਵਿਚ ਵੀ ਸੰਘਰਸ਼ੀ ਕਿਸਾਨਾਂ ਦੀ ਪਿੰਡ ਵਲੋਂ ਹਰ ਲੋੜ ਪੂਰੀ ਕੀਤੀ ਜਾਵੇਗੀ।

Previous article‘ਸਹਾਰਾ’ ਟਰੈਕ ਨਾਲ ਹਾਜ਼ਰ ਹੋਇਆ ਗਾਇਕ ਉਂਕਾਰ ਜੱਸੀ
Next articleਗਾਇਕ ਵਿੱਕੀ ਮੋਰਾਂਵਾਲੀਆ ਦਾ ‘ਧੀਆਂ’ ਗੀਤ ਬੰਗਾ ’ਚ ਰਿਲੀਜ਼