(ਸਮਾਜ ਵੀਕਲੀ)
ਆਜੇ ਕੋਈ ਰਾਜਾ ਐਸਾ
ਮਹਾਰਾਜੇ ਰਣਜੀਤ ਸਿੰਘ ਜੈਸਾ
ਨਾ ਕੋਈ ਦੁੱਖੀ,ਨਾ ਕੋਈ ਕੈਸਾ ਵੈਸਾ
ਕੋਈ ਚੰਗਾ ਜਾ ਮਾਹੌਲ ਬਣਾ ਜੇ
ਕੋਈ ਰਾਜਾ ਰਣਜੀਤ ਸਿੰਘ ਜੈਸਾ ਆ ਜੇ
ਇਕੋ ਇੱਕ ਰਣਜੀਤ ਸਿੰਘ ਰਾਜਾ ਸੀ ਐਸਾ
ਜਿਸ ਦੁਨੀਆਂ ਪਾਰਸ ਕਹਿੰਦੀ ਸੀ
ਖੁੱਸੀਆਂ ਹੀ ਖੁੱਸੀਆਂ ਚਾਰੇ ਪਾਸੇ
ਪਬਲਿਕ ਸੁੱਖ ਦਾ ਸਾਹ ਲੈਦੀ ਸੀ
ਹੁਣ ਦੇਖੋ ਹਾਲਾਤ ਦੇਸ਼ ਦੇ
ਕੋਈ ਤਾਂ ਖੁਸਹਾਲ ਬਣਾ ਜੇ
ਕੋਈ ਰਾਜਾ ਰਣਜੀਤ ਸਿੰਘ ਜੈਸਾ ਆ ਜੇ
ਚਾਰੇ ਪਾਸੇ ਕੂੜ ਹਨੇਰਾ
ਤਰਦਾ ਡੋਬੵ ਦਿੱਤਾ, ਦੇਸ਼ ਦਾ ਬੇੜਾੵ
ਸੱਚ ਦੀ ਕਦਰ ਨਹੀਂ, ਝੂਠਾਂ ਦਾ ਚੇਹਰਾ
ਘਪਲੇ ਮੰਕਾਰੀਆਂ ਕੰਮ ਕੀਤਾ ਨੀ ਕਿਹੜਾ
ਆਖਰ ਜਨਤਾਂ ਨੂੰ ਚੱਕਣਾ ਪਿਆ ਬੀੜਾੵ
ਸਾਡਾ ਸੰਘਰਸ਼ ਕੋਈ ਸਿਰੇ ਚੜਾੵਜੇ
ਕੋਈ ਰਾਜਾ ਰਣਜੀਤ ਸਿੰਘ ਜੈਸਾ ਆਜੇ
ਆਪਣੇ ਵੀ ਕੁਝ ਗਦਾਰ ਮਾਸੰਦਾਂ
ਪੰਜਾਬ ਦੀਆਂ ਵੇਚ ਖਾਹ ਗਏ ਕੰਧਾਂ
ਜਿਸ ਨੂੰ ਸੁਨਿਹਰੀ ਮੰਦਰ ਬਣਾਇਆ
ਉਸ ਤੇ ਬੁਣੀਆਂ ਰਾਜਨੀਤੀ ਦੀਆਂ ਬੂਦਾੵ
ਗੂਰੁ ਘਰਾਂ ਨੂੰ ਵੀ ,ਨਾ ਲੁੱਟਣੋਂ ਖੁੱਝਾਂ
ਸੰਧੂ ਕਲਾਂ ਕੋਈ ਤਾਂ, ਸਿੱਧਾ ਰਾਹ ਦਿਖਾਜੇ
ਕੋਈ ਰਾਜਾ ਰਣਜੀਤ ਸਿੰਘ ਜੈਸਾ ਆਜੇ
ਜੋਗਿੰਦਰ ਸਿੰਘ ਸੰਧੂ
ਕਲਾਂ (ਬਰਨਾਲਾ)
9878302324