ਜੈਪੁਰ (ਸਮਾਜਵੀਕਲੀ) : ਰਾਜਸਥਾਨ ਹਾਈ ਕੋਰਟ ਨੇ ਕਾਂਗਰਸ ਦੇ ਬਾਗ਼ੀ ਵਿਧਾਇਕਾਂ ਦੀ ਪਟੀਸ਼ਨ ’ਤੇ ਫੈਸਲਾ ਸ਼ੁੱਕਰਵਾਰ ਤੱਕ ਟਾਲ ਦਿੱਤਾ ਹੈ। ਇਸ ਦੇ ਨਾਲ ਹਾਈ ਕੋਰਟ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਬੇਨਤੀ ਕੀਤੀ ਹੈ ਕਿ ਉਹ ਬਾਗ਼ੀਆਂ ਖ਼ਿਲਾਫ ਕਾਰਵਾਈ ਨੂੰ ਸ਼ੁੱਕਵਾਰ ਤੱਕ ਅੱਗੇ ਪਾ ਦੇਣ। ਵਰਨਣਯੋਗ ਹੈ ਕਿ ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਦਾ ਤਖ਼ਤਾ ਪਲਟ ਕਰਨ ਦੇ ਮਾਮਲੇ ਵਿੱਚ ਸਪੀਕਰ ਨੇ ਸਚਿਨ ਪਾਇਲਟ ਸਣੇ 19 ਵਿਧਾਇਕਾਂ ਨੂੰ ਵਿਧਾਨ ਸਭਾ ਦੇ ਅਯੋਗ ਕਰਾਰ ਦੇਣ ਲਈ ਨੋਟਿਸ ਜਾਰੀ ਕੀਤੇ ਹੋਏ ਹਨ। ਬਾਗੀ ਇਸ ਖ਼ਿਲਾਫ ਹਾਈ ਕੋਰਟ ਪੁੱਜ ਗਏ।
HOME ਰਾਜਸਥਾਨ: ਹਾਈ ਕੋਰਟ ਵੱਲੋਂ ਬਾਗ਼ੀਆਂ ਦੀ ਪਟੀਸ਼ਨ ’ਤੇ ਫ਼ੈਸਲਾ ਸ਼ੁੱਕਰਵਾਰ ਨੂੰ