ਰਾਜਸਥਾਨ ਵਿਚ ਲੱਗੇ ‘ਮੋਦੀ ਹੈ ਤੋ ਮਹਿੰਗਾਈ ਹੈ’ ਦੇ ਨਾਅਰੇ

ਜੈਪੁਰ (ਸਮਾਜ ਵੀਕਲੀ) : ਕਾਂਗਰਸੀ ਵਰਕਰਾਂ ਨੇ ਰਾਜਸਥਾਨ ਵਿਚ ‘ਮੋਦੀ ਮਤਲਬ ਮਹਿੰਗਾਈ’ ਅਤੇ ‘ਮੋਦੀ ਹੈ ਤੋ ਮਹਿੰਗਾਈ ਹੈ’ ਦੇ ਨਾਅਰੇ ਲਾ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ। ਕਾਂਗਰਸੀ ਆਗੂਆਂ ਨੇ ਕਿਹਾ ਕਿ ਪੈਟਰੋਲ, ਡੀਜ਼ਲ ਤੇ ਐਲਪੀਜੀ ਗੈਸ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੇ ਲੋਕਾਂ ਦਾ ਜਿਊਣਾ ਔਖਾ ਕਰ ਦਿੱਤਾ ਹੈ, ਪਰ ਕੇਂਦਰ ਸਰਕਾਰ ਨੂੰ ਕੋਈ ‘ਪ੍ਰਵਾਹ’ ਨਹੀਂ ਹੈ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਸੱਤ ਸਾਲ ਤੋਂ ਸੱਤਾ ਵਿਚ ਹੈ ਪਰ ਅਸਲ ਮੁੱਦੇ ਭੁੱਲ ਗਈ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਸਰਕਾਰ ਪੈਟਰੋਲ ਤੇ ਡੀਜ਼ਲ ਉਤੇ ‘ਮੋਦੀ ਟੈਕਸ’ ਲਾ ਕੇ ਲੋਕਾਂ ਨੂੰ ਲੁੱਟ ਰਹੀ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਗਰਸ ਵੱਲੋਂ ਤੇਲ ਕੀਮਤਾਂ ’ਚ ਵਾਧੇ ਖ਼ਿਲਾਫ਼ ਦੇਸ਼ ਭਰ ’ਚ ਰੋਸ ਮੁਜ਼ਾਹਰੇ
Next articleਪੈਟਰੋਲ-ਡੀਜ਼ਲ ’ਤੇ ਲਾਏ ਟੈਕਸ ਨਾਲ ਪੂਰੇ ਦੇਸ਼ ਲਈ ਵੈਕਸੀਨ ਖ਼ਰੀਦਿਆ ਜਾ ਸਕਦਾ ਸੀ: ਪ੍ਰਿਯੰਕਾ