ਰਾਜਸਥਾਨ ਰੌਇਲਜ਼ ਨੇ 7 ਵਿਕਟਾਂ ਨਾਲ ਮੈਚ ਜਿੱਤਿਆ

ਆਈਪੀਐੱਲ ਦੇ ਖੇਡੇ ਗਏ ਮੈਚ ਵਿੱਚ ਰਾਜਸਥਾਨ ਰੌਇਲਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਰਾਜਸਥਾਨ ਦੀ ਟੀਮ ਨੇ 19.1 ਓਵਰਾਂ ਵਿੱਚ 161 ਦੌੜਾਂ ਦੇ ਟੀਚੇ ਨੂੰ ਤਿੰਨ ਵਿਕਟਾਂ ਗਵਾ ਕੇ ਪੂਰਾ ਕਰ ਲਿਆ। ਰੌਇਲਜ਼ ਵੱਲੋਂ ਸੰਜੂ ਸੈਮਸਨ ਨੇ ਨਾਬਾਦ 48 ਦੌੜਾਂ ਤੇ ਲੀਵਿੰਗ ਸਟੋਨ ਨੇ 44 ਦੌੜਾਂ ਦਾ ਯੋਗਦਾਨ ਦਿੱਤਾ।
ਇਸ ਤੋਂ ਪਹਿਲਾਂ ਮਨੀਸ਼ ਪਾਂਡੇ ਦੇ ਅਰਧ ਸੈਂਕੜੇ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਜਸਥਾਨ ਰੌਇਲਜ਼ ਖ਼ਿਲਾਫ਼ ਅੱਠ ਵਿਕਟਾਂ ’ਤੇ 160 ਦੌੜਾਂ ਬਣਾਈਆਂ। ਸਨਰਾਈਜ਼ਰਜ਼ ਦੇ ਕਪਤਾਨ ਕੇਨ ਵਿਲੀਅਮਜ਼ ਦੇ (13 ਦੌੜਾਂ) ਦੇ ਆਊਟ ਹੋਣ ਮਗਰੋਂ ਡੇਵਿਡ ਵਾਰਨਰ (32 ਗੇਂਦਾਂ ’ਤੇ 37 ਦੌੜਾਂ) ਨੇ ਮਨੀਸ਼ ਪਾਂਡੇ ਨਾਲ 75 ਦੌੜਾਂ ਦੀ ਭਾਈਵਾਲੀ ਕੀਤੀ। ਮਨੀਸ਼ ਪਾਂਡੇ ਨੇ 36 ਗੇਂਦਾਂ ਦਾ ਸਾਹਮਣਾ ਕਰਦਿਆਂ 61 ਦੌੜਾਂ ਦੀ ਪਾਰੀ ਖੇਡੀ। ਹੈਦਰਾਬਾਦ ਦੀ ਦੂਜੀ ਵਿਕਟ ਡੇਵਿਡ ਵਾਰਨਰ ਵਜੋਂ 103ਵੇਂ ਸਕੋਰ ’ਤੇ ਡਿੱਗਣ ਮਗਰੋਂ ਬਾਕੀ ਬੱਲੇਬਾਜ਼ ਟਿਕ ਕੇ ਨਹੀਂ ਖੇਡ ਸਕੇ ਅਤੇ ਇੱਕ ਅੰਤਰਾਲ ਮਗਰੋਂ ਝੜਦੇ ਗਏ। ਵਾਰਨਰ ਤੇ ਪਾਂਡੇ ਤੋਂ ਇਲਾਵਾ ਕੋਈ ਬੱਲੇਬਾਜ਼ 20 ਦੌੜਾਂ ਦੇ ਸਕੋਰ ਤੱਕ ਨਹੀਂ ਪਹੁੰਚ ਸਕਿਆ। ਰਾਜਸਥਾਨ ਦੇ ਗੇਂਦਬਾਜ਼ਾਂ ਵਿੱਚ ਸਭ ਤੋਂ ਸਫ਼ਲ ਗੇਂਦਬਾਜ਼ ਜੈਦੇਵ ਉਨਾਦਕੱਟ ਰਿਹਾ, ਜਿਸ ਨੇ 26 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਵਾਰੁਨ ਅਰੁਨ (36 ਦੌੜਾਂ ਦੇ ਕੇ ਦੋ), ਓਸ਼ਾਨ ਥੌਮਸ (28 ਦੌੜਾਂ ਦੇ ਕੇ ਦੋ) ਅਤੇ ਸ਼੍ਰੇਅਸ ਗੋਪਾਲ (30 ਦੌੜਾਂ ਦੇ ਕੇ ਦੋ) ਨੇ ਵੀ ਦੋ-ਦੋ ਸ਼ਿਕਾਰ ਕੀਤੇ।

Previous articleਅਭਿਸ਼ੇਕ ਨੇ ਸੋਨਾ ਜਿੱਤ ਕੇ ਓਲੰਪਿਕ ਟਿਕਟ ਕਟਾਈ
Next articleਕੈਨੇਡਾ ਅਲਬਰਟਾ ਸਟੇਟ ਦੇ ਐਡਮਿੰਟਨ ਸ਼ਹਿਰ ’ਚ ਪੰਜਾਬੀ ਜਸਵੀਰ ਦਿਓਲ ਬਣਿਆ ਐਮ ਐਲ ਏ