ਰਾਜਸਥਾਨ ਰਾਇਲਜ਼ ਨੇ ਬੰਗਲੌਰ ਨੂੰ ਸੱਤ ਵਿਕਟਾਂ ਨਾਲ ਹਰਾਇਆ

ਆਈਪੀਐੱਲ ਦੇ ਇੱਕ ਦੇ ਫਸਵੇਂ ਮੈਚ ਵਿੱਚ ਰਾਜਸਥਾਨ ਰਾਇਲਜ਼ ਨੇ ਬੰਗਲੌਰ ਨੂੰ ਇੱਕ ਗੇਂਦ ਰਹਿੰਦਿਆਂ ਸੱਤ ਵਿਕਟਾਂ ਦੇ ਫਰਕ ਨਾਲ ਹਰਾ ਦਿੱਤਾ। ਇਹ ਆਈਪੀਐੱਲ ਦੇ ਵਿੱਚ ਰਾਜਸਥਾਨ ਰਾਇਲਜ਼ ਦੀ ਪਹਿਲੀ ਜਿੱਤ ਹੈ। ਬੰਗਲੌਰ ਦੀ ਟੀਮ ਵੱਲੋਂ ਰੱਖੇ 158 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਰਾਜਸਥਾਨ ਨੇ ਤਿੰਨ ਵਿਕਟਾਂ ਪਿੱਛੇ 164 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਇਸ ਤੋਂ ਪਹਿਲਾਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਰੌਇਲ ਚੈਲੰਜਰਜ਼ ਬੰਗਲੌਰ ਨੇ ਪਾਰਥਿਵ ਪਟੇਲ ਦੀਆਂ 67 ਦੌੜਾਂ ਦੀ ਬਦੌਲਤ ਰਾਜਸਥਾਨ ਰੌਇਲਜ਼ ਸਾਹਮਣੇ ਚਾਰ ਵਿਕਟਾਂ ’ਤੇ 158 ਦੌੜਾਂ ਦਾ ਟੀਚਾ ਰੱਖਿਆ। ਗੋਪਾਲ ਨੇ ਚਾਰ ਓਵਰਾਂ ਵਿੱਚ 12 ਦੌੜਾਂ ਦੇ ਕੇ ਤਿੰਨ ਮਹੱਤਵਪੂਰਨ ਵਿਕਟਾਂ ਲਈਆਂ। ਆਫ ਸਪਿੰਨਰ ਕ੍ਰਿਸ਼ਣੱਪਾ ਗੌਤਮ ਨੇ ਵੀ ਸਿਰਫ਼ 19 ਦੌੜਾਂ ਦਿੱਤੀਆਂ, ਪਰ ਉਸ ਨੂੰ ਵਿਕਟ ਨਹੀਂ ਮਿਲੀ। ਪਾਰਥਿਵ ਨੇ 41 ਗੇਂਦਾਂ ਦੀ ਆਪਣੀ ਪਾਰੀ ਵਿੱਚ ਨੌਂ ਚੌਕੇ ਅਤੇ ਇੱਕ ਛੱਕਾ ਜੜਿਆ। ਮਾਰਕਸ ਸਟੌਈਨਿਸ (28 ਗੇਂਦਾਂ ’ਤੇ ਨਾਬਾਦ 31 ਦੌੜਾਂ) ਅਤੇ ਮੋਈਨ ਅਲੀ (ਨੌਂ ਗੇਂਦਾਂ ’ਤੇ ਨਾਬਾਦ 18 ਦੌੜਾਂ) ਨੇ ਆਖ਼ਰੀ ਓਵਰਾਂ ਵਿੱਚ ਦੌੜਾਂ ਬਣਾ ਕੇ ਟੀਮ ਨੂੰ ਚੁਣੌਤੀ ਯੋਗ ਸਕੋਰ ਤੱਕ ਪਹੁੰਚਾਇਆ। ਆਈਪੀਐਲ ਵਿੱਚ ਕਪਤਾਨ ਵਜੋਂ ਆਪਣਾ 100ਵਾਂ ਮੈਚ ਖੇਡ ਰਿਹਾ ਵਿਰਾਟ ਕੋਹਲੀ (25 ਗੇਂਦਾਂ ’ਤੇ 23 ਦੌੜਾਂ) ਟਾਸ ਗੁਆਉਣ ਮਗਰੋਂ ਪਾਰੀ ਸ਼ੁਰੂ ਕਰਨ ਉਤਰਿਆ। ਉਸ ਨੇ ਬੰਗਲੌਰ ਦੇ ਪਹਿਲੇ ਚਾਰ ਓਵਰਾਂ ਵਿੱਚ 20 ਗੇਂਦਾਂ ਹੀ ਖੇਡੀਆਂ। ਗੌਥਮ ਨੇ ਭਾਰਤੀ ਕਪਤਾਨ ਨੂੰ ਦੌੜਾਂ ਬਣਾਉਣ ਤੋਂ ਰੋਕਿਆ। ਆਰਚਰ ਯੋਸੇਫ਼ ਨੇ 47 ਦੌੜਾਂ ਦੇ ਕੇ ਇੱਕ ਵਿਕਟ ਲਈ।

Previous articleਪਾਕਿਸਤਾਨ ਦੀ ਬੋਲੀ ਬੋਲ ਰਹੀਆਂ ਨੇ ਵਿਰੋਧੀ ਧਿਰਾਂ: ਮੋਦੀ
Next articleਭਾਰਤ ਵੱਲੋਂ ਪਾਕਿ ਦੀਆਂ ਸੱਤ ਚੌਕੀਆਂ ਤਬਾਹ