ਰਾਜਨੀਤੀ ਪਿੰਡ ਪੱਧਰ ‘ਤੇ ਕਿਵੇਂ ਬਦਲਣੀ ਸ਼ੁਰੂ ਕਰੀਏ ?

ਚਰਨਜੀਤ ਕੌਰ ਆਸਟਰੇਲੀਆ

(ਸਮਾਜ ਵੀਕਲੀ)

ਰਾਜਨੀਤੀ ਨੂੰ ਸਮਝਣ ਲਈ ਜ਼ਮੀਨੀ ਪੱਧਰ ਤੇ ਅਪਣੇ ਆਲੇ ਦੁਆਲੇ ਦੇ ਕੰਮ ਦੇਖੋ ਕਿ ਹੋਣੇ ਚਾਹੀਦੇ ਸਨ ਤੇ ਕੀ ਕੀਤੇ ਗਏ ਹਨ ? ਹੁਣ ਦੁੱਖਦਾਈ ਘੜੀ ਚ ਹਸਪਤਾਲ ਡਾਕਟਰ ਵੈਟੀਲੇਟਰ ਨਰਸਾਂ ਦਵਾਈਆ ਉਪਲਬਧ ਹੋ ਰਹੀਆਂ ਹਨ ??

ਈਮਾਨਦਾਰੀ  ਸਮਾਜ ਦੀ ਨੀਂਹ ਹੀ ਸਿਰਜਣਾਤਮਕ ਢੰਗ ਨਾਲ ਮਾਨਵਤਾ ਦੀ ਰਖਿਆ ਲਈ ਸਮਝਦਾਰ ਲੋਕ ਦਾ ਸਮੂੰਹ ਬਾਂਹ ਹੀ ਫੜ ਸਕਦਾ ਹੈ।ਯੁੱਗ ਯੁੱਗਾਂ ਤੋ ਸਦੀਆ ਤੋ ਕੋਈ ਨਾ ਕੋਈ ਮਹਾਨ ਸ਼ਖ਼ਸੀਅਤਾਂ ਨੇ ਅੱਜ ਤੱਕ ਕਿੰਨੇ ਵਿਦਵਾਨਾ ਨੇ ਸਮਾਜਸੁਧਾਰਕਾ ਤੇ ਲਿਖਿਆਂ ਅਤੇ ਸੋਹਣੇ ਸਮਾਜ ਦੇ ਸੁਫਣੇ ਵੀ ਬੁਣੇ ਸਨ।

ਅੱਜ ਪੱਛਮੀ ਦੇਸਾ ਚ ਕਾਫ਼ੀ ਹੱਦ ਤੱਕ ਈਮਨਾਦਾਰੀ ਸਚੁੱਜਾ ਸਮਾਜ ਸਿਰਜਿਆਂ ਜਾ ਚੁੱਕਿਆਂ ਹੈ ਹਰ ਸ਼ਹਿਰ  ਪਿੰਡ ਚ ਹਸਪਤਾਲ ਡਿਸਪੈਂਸਰੀ ਡਾਕਟਰ ਡਾਕ-ਘਰ ਬੈਂਕ ਅਤੇ ਪੁਲਿਸ ਸਟੇਸ਼ਨ ਮੌਜੂਦ ਹਨ , ਵਾਰਦਾਤਾਵਾਂ ਨਾ ਹੋ ਸਕਣ ਕਿਤੇ ਵੀ , ਭੀੜ੍ਹ ਵਾਲੀ ਥਾਂਵਾਂ ਤੇ ਕੈਮਰੇ  ਪਹਿਲਾ ਹੀ ਪੁਲਿਸ ਪਹਿਰੇ ਅਤੇ ਗਸ਼ਤ ਤੇ ਹੁੰਦੀ ਹੈ ਹਰ ਨਾਗਰਿਕ ਨੂੰ ਕਾਨੂੰਨ ਦੀ ਉਲੰਘਣਾ ਕਰਨ ਤੇ ਜੁਰਮਾਨਾ ਸਜ਼ਾਵਾਂ ਹੁੰਦੀਆਂ ਹਨ।

ਗੰਨਮੈਨ ਰਹਿਤ ਲੀਡਰ ਹੁੰਦੇ ਹਨ , ਭਾਰਤ ਵਿੱਚ ਗੰਨਮੈਨ ਮੁਕਤ ਲੀਡਰ ਬਣਾਓ ਸਭ ਤੋ ਪਹਿਲਾ  ਈਮਾਨਦਾਰੀ ਦੀ ਸਿਆਸਤ ਲਿਆਉਣ ਲਈ ਸਭ ਤੋ ਪਹਿਲਾ ਪਿੰਡ ਪੱਧਰ ਤੇ ਸਮੁੱਚੇ ਲੋਕਾ ਨੂੰ ਜਾਤ ਪਾਤ ਧਰਮ ਫ਼ਿਰਕੇ ਤੋ ਉਪਰ ਉੱਠ ਕੇ ਪੁਰਾਣੀ ਰੁੜੀਵਾਦ ਪਾਰਟੀਆਂ ਅਤੇ ਪੁਰਾਣੇ ਲੀਡਰਾ ਨੂੰ ਰਾਜਨੀਤੀ ਤੋ ਬੈਨ ਕਰਨਾ ਪਵੇਗਾ , ਅਪਣੇ ਨੇਤਾ ਆਪ ਬਣੋ ਜਾਂ ਵਧੀਆਂ ਕਾਰਗੁਜ਼ਾਰੀ ਦੇ ਪੜ੍ਹੇ ਲਿਖੇ ਅਰਥ ਸ਼ਾਸਤਰੀ ਡਾਕਟਰ , ਵਿਦਵਾਨ ਜਿਹੜ੍ਹੇ ਕਿ ਸਿਸਟਮ ਨੂੰ ਬਦਲਣ ਦੀ ਨੀਤੀਆਂ ਲਿਖਣ :- ਨੀਤੀ ਕੰਮ ਰਾਜ ਚ ਕਿਵੇ ਕਦੋ ਤੇ ਕੀ ਹੋਣੇ ਚਾਹੀਦੇ ਹਨ ? ਸਮਾਜ ਕਿਸਾਨੀ ਢਾਂਚਾ ਖੁਸ਼ਹਾਲ ਹੋਵੇ ਬੀਜ ਅੋਰਗੈਨਿਕ ਫਸਲਾ ਅਨਾਜ ਤੋ ਇਲਾਵਾ ਕਿਸਾਨਾ ਦਾ ਸਮਾਜਿਕ ਸਿਹਤ ਪੱਧਰ ਆਰਥਿਕਤਾ ਖ਼ੁਸ਼ਹਾਲੀ ਲਈ ਕਾਰਜ ਹੋਣੇ ਜ਼ਰੂਰੀ ਹਨ।

ਸਾਡੇ ਲੋਕ ਇੱਕ ਪਾਰਟੀ ਦੇ ਚਮਚੇ ਬਣ ਅਪਣਾ ਭਵਿੱਖ ਦਾਅ ਤੇ ਲਗਾ ਦਿੱਤਾ ਹੁਣ ਉਡਤਾ ਪੰਜਾਬ ਫਿਰ ਜਾਗਦਾ ਪੰਜਾਬ ਬਣਾਉਣ ਲਈ ਅਗਲੀ ਚੋਣਾ ਵਿੱਚ ਨਵੀਂਆਂ ਨੀਤੀਆਂ ਬਣਾਓ ਸਰਕਾਰਾਂ ਤੋ ਉਮੀਦ ਨਾ ਰੱਖੋ ਬਲਕਿ ਸਰਕਾਰ ਅਪਣੀ ਬਣਾਓ ਜਿਹੜੇ ਵਿਕਾਸ ਦੇ ਰਾਹ ਪੈ ਸਕਦੀ ਹੋਵੇ ।ਸਮਾਜ ਦੀ ਮੁੱਢਲੀ ਈਕਾਈ

ਪੰਚਾਇਤਾ ਹਨ ਜਿਹੜੀ ਕਿ ਅਪਣੇ ਪਿੰਡ ਦੇ ਵਿਕਾਸ ਲਈ ਕਾਰਜ ਕਰਨ ਲਈ ਹਮੇਸਾ ਤਿਆਰ ਰਹੇ ਲੋਕਾਂ ਦੀ ਏਕਤਾ ਨਾਲ ਰਾਜਨੀਤੀ ਸਿਸਟਮ ਨੂੰ ਨਵਾ ਰੂਪ ਦੇ ਸਕਦੀ ਹੈ।ਪ੍ਰਸ਼ਾਸਨ ਅਦਾਲਤਾਂ ਅਜ਼ਾਦ ਕਰੋ ਕਾਨੂੰਨ ਦੀ ਉਲੰਘਣਾ ਕਰਨ ਵਾਲਾ ਭਾਵੇ ਕੋਈ ਹੋਵੇ ਸਜ਼ਾਵਾਂ ਅਤੇ ਜੁਰਾਮਾਨਾ ਨਿਯਤ ਕਰੋ , ਭ੍ਰਿਸ਼ਟਾਚਾਰ ਖਤਮ ਕਰਨ ਦਾ ਰਾਹ ਪੱਧਰਾ ਕਰਨ ਲਈ ਹਰ ਮਨੁੱਖ ਨੂੰ ਅਪਣੇ ਅਪਣੇ ਯੋਗ ਤਰੀਕਿਆਂ ਨਾਲ ਲਿਖਦੇ ਰਹਿਣਾ ਲੋਕਾ ਤੱਕ ਅਪਣੀ ਨੀਤੀ ਪਹੁੰਚਾਉਣੀ ਪੈਣੀ ਹੈ। ਪੰਜ ਤੋ ਦਸ ਪਿੰਡ ਇੱਕ ਵੱਡਾ ਹਸਪਤਾਲ ਖੋਲੇ ਅਪਣੇ ਬੱਚੇ ਡਾਕਟਰ ਨਰਸਾਂ ਭਰਤੀ ਕਰੋ।

ਪੰਜ ਪੰਜ ਪਿੰਡ ਮਹਾਪੰਚਾਇਤਾ ਬਣਾਓ ਅਦਾਲਤਾਂ ਦੇ ਰੋਕੇ ਕੰਮ ਆਪ ਨਜਿੱਠੋ :-
“ਸਾਂਝੀ ਖੇਤੀ “ ਦੇ ਕਾਰਜ ਚਲਾਉਣੇ ਚਾਹੀਦੇ ਹਨ ਹਰ ਇਨਸਾਨ ਕੰਮ ਬਰਾਬਰ ਕਰੇ ਅਤੇ ਬਰਾਬਰ ਕੁੱਲੀ ਜੁੱਲੀ ਗੁੱਲੀ ( ਰੋਟੀ ਕੱਪੜਾ ਤੇ ਮਕਾਨ ਬਰਾਬਾਰ ਮਿਲ ਸਕੇ ) ਸਾਰੀਆਂ ਫਸਲਾ ਅਨਾਜ ,ਫਲ -ਸਬਜ਼ੀਆਂ ਅਪਣੇ ਆਪ ਅੋਰਗੈਨਿਕ ਉਗਾਓ ਅਤੇ ਸਿਹਤਮੰਦ ਰਹੋ ਸਕੂਲ ਕਾਲਿਜ ਯੂਨੀਵਰਸਿਟੀ ਤੱਕ ਦੀ ਪੜਾਈ ਫ੍ਰੀ ਕਰੋ ਅਤੇ ਪ੍ਰੈਕਟੀਕਲ ਕਰਵਾਓ।

ਤੇਲ ਮਸਾਲੇ ਵਾਲ਼ੀਆਂ ਫਸਲਾ ਆਪ ਉਗਾਓ ਹੁਣ ਪਦਾਰਥਵਾਦੀ ਸਿਸਟਮ ਤੋ ਉਪਰ ਉਠ ਕੇ ਸਾਫ ਹਵਾ ਪਾਣੀ ਵਾਤਾਵਰਣ ਦੀ ਸੰਭਾਲ਼ ਲਈ ਇੱਕਜੁਟ ਹੋ ਜਾਓ।ਉਦਯੋਗ ਅਪਣੇ ਆਪ ਚਲਾਓ ਖੇਤੀ ਫਸਲ ਬੀਜਣ ਦੇਖ-ਭਾਲ਼ ਵੇਚਣ ਤੱਕ ਦੇ ਮਿਲਵਰਤਨ ਨਾਲ ਗਰੁੱਪ ਬਣਾਓ ਅਤੇ ਸਮਾਜ ਇਸ ਤਰ੍ਹਾਂ ਚਲਾਓ।

ਇਕ ਇਨਸਾਨ ਬਹੁਤ ਜਿਆਦਾ ਅਮੀਰ ਅਤੇ ਦੂਜਾ ਬਹੁਤ ਗਰੀਬ ਨਾ ਹੋਵੇ , ਵੱਡੇ ਵੱਡੇ ਮਹਿਲ ਵਰਗੇ ਘਰ ਚ ਲੋਕ ਨਹੀਂ ਰਹਿੰਦੇ ਪਰ ਜਿਉਦੇ ਲੋਕ ਝੋਪੜੀਆ ਚ ਰਹਿੰਦੇ ਹਨ ਅਜਿਹਾ ਵਿਓਂਤਕਾਰਾਂ ਨੂੰ ਸਮਾਜ ਘੜਣ ਲਈ ਕਹੋ ਕਾਰਜਸੈਲੀ ਅਜਿਹੀ ਬਣਾਓ ਕਿ ਲੋਕ ਰੋਜਗਾਰ ਦੇ ਸਾਧਨ ਬਣਾਉਣ ਚ ਮਦਦ ਕਰਨ,ਸਾਂਝੇ ਰੁੱਖ ਲਗਾਓ ਜੜ੍ਹੀਆ ਬੂਟੀਆਂ ਦੀ ਵਰਤੋ ਕਰੋ ਸਰੀਰ ਦੇ ਰੋਗਾਂ ਤੇ ਹੋਣੀ ਚਾਹੀਦੀ ਹੈ।

ਪੰਜ ਪਿੰਡ ਅਪਾਸ ਚ ਮਿਲ ਕੇ ਖੇਡ ਦਾ ਸਟੇਡੀਅਮ ਬਣਾਉਣ ,ਹਰ ਖੇਡ ਦੇ ਅਪਣੇ ਖਿਡਾਰੀ ਬਣਾਓ ਜਦੋਂ ਤੱਕ ਰਾਜਨੀਤਕ ਸਿਸਟਮ ਠੀਕ ਨਹੀਂ ਹੁੰਦਾ ਕੋਈ ਵੀ ਤਬਦੀਲੀ ਨਹੀਂ ਹੋਵੇਗੀ।

ਆਓ ਨਵੇਂ ਲੀਡਰ ਬਣਾਓ ਨੋਜਵਾਨਾ ਅਤੇ ਅੋਰਤਾ ਨੂੰ ਮੋਕਾ ਦਿਓ

ਚਰਨਜੀਤ ਕੌਰ ਆਸਟਰੇਲੀਆ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਂ ਵਿਹਲੀ ਨਹੀਂ….
Next articleGermany’s Covid warning app displays rapid test results