ਨਵੀਂ ਦਿੱਲੀ (ਸਮਾਜਵੀਕਲੀ) : ਚੀਨ ਨਾਲ ਜਾਰੀ ਤਣਾਅ ਦਰਮਿਆਨ ਰੱਖਿਆ ਮੰਤਰੀ ਰਾਜਨਾਥ ਸਿੰਘ ਪੂਰਬੀ ਲੱਦਾਖ ਦਾ ਦੌਰਾ ਕਰਨਗੇ ਤੇ ਉੱਥੇ ਤਾਇਨਾਤ ਫ਼ੌਜੀਆਂ ਨਾਲ ਮੁਲਾਕਾਤ ਕਰਨਗੇ। ਕੇਂਦਰੀ ਮੰਤਰੀ 17 ਜੁਲਾਈ ਨੂੰ ਦਿੱਲੀ ਤੋਂ ਲੇਹ ਲਈ ਰਵਾਨਾ ਹੋਣਗੇ ਤੇ 15 ਜੂਨ ਦੀ ਘਟਨਾ ਵਿਚ ਫੱਟੜ ਹੋਏ ਭਾਰਤੀ ਸੈਨਿਕਾਂ ਨਾਲ ਵੀ ਮੁਲਾਕਾਤ ਕਰਨਗੇ। ਰਾਜਨਾਥ ਅਗਲੀ ਕਤਾਰ ਦੀਆਂ ਪੋਸਟਾਂ ਦਾ ਵੀ ਦੌਰਾ ਕਰਨਗੇ ਤੇ ਇਸ ਦੌਰਾਨ ਫ਼ੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਾਣੇ ਉਨ੍ਹਾਂ ਦੇ ਨਾਲ ਹੋਣਗੇ।
HOME ਰਾਜਨਾਥ ਸਿੰਘ ਭਲਕੇ ਲੱਦਾਖ ਦਾ ਦੌਰਾ ਕਰਨਗੇ