ਨਵੀਂ ਦਿੱਲੀ (ਸਮਾਜ ਵੀਕਲੀ): ਰੱਖਿਆ ਮੰਤਰਾਲੇ ਨੇ ਅੱਜ 2290 ਕਰੋੜ ਰੁਪਏ ਦੇ ਹਥਿਆਰ ਤੇ ਫੌਜੀ ਉਪਕਰਨਾਂ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ’ਚ ਅਮਰੀਕਾ ਤੋਂ ਕਰੀਬ 72 ਹਜ਼ਾਰ ਅਸਾਲਟ ਰਾਇਫਲਾਂ ਦੀ ਖਰੀਦ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰੱਖਿਆ ਖਰੀਦ ਸਬੰਧੀ ਫ਼ੈਸਲਾ ਲੈਣ ਵਾਲੀ ਰੱਖਿਆ ਮੰਤਰਾਲੇ ਦੀ ਸਰਵਉੱਚ ਕਮੇਟੀ ਡੀਏਸੀ ਦੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ’ਚ ਇਸ ਸਬੰਧੀ ਮਨਜ਼ੂਰੀ ਦਿੱਤੀ ਗਈ ਹੈ। ਇਸ ਤਹਿਤ ਹਵਾਈ ਸੈਨਾ ਤੇ ਜਲ ਸੈਨਾ ਲਈ ਕਰੀਬ 970 ਕਰੋੜ ਰੁਪਏ ਐਂਟੀ ਏਅਰਫੀਲਡ ਵੈਪਨ ਸਿਸਟਮ ਵੀ ਖਰੀਦੇ ਜਾਣਗੇ।
HOME ਰਾਜਨਾਥ ਵੱਲੋਂ 2290 ਕਰੋੜ ਰੁਪਏ ਦੇ ਫੌਜੀ ਉਪਕਰਨ ਖਰੀਦਣ ਨੂੰ ਮਨਜ਼ੂਰੀ