ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ)– ਰਾਣਾ ਅਠੌਲੀ ਵਾਲੇ ਦਾ ਕਲਮਬੱਧ ਕੀਤਾ ਗੀਤ ‘ਰਾਖੇ ਤੇਰੇ ਪੰਜਾਬ ਸਿਆਂ’ ਬੁਲੰਦ ਅਵਾਜ਼ ਦੇ ਮਾਲਿਕ ਗੁਰਮੀਤ ਮੀਤ ਅਤੇ ਅਮਰ ਸਿੰਘ ਲਿੱਤਰਾਂ ਦੀ ਅਵਾਜ਼ ਵਿਚ ਆ ਰਿਹਾ ਹੈ। ਜਿਸ ਦਾ ਪੋਸਟਰ ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਸ਼ੋਸ਼ਲ ਮੀਡੀਏ ਤੇ ਲਾਂਚ ਕੀਤਾ ਗਿਆ। ਸੋਨੂੰ ਜਮਸ਼ੇਰੀਆ ਵਲੋਂ ਇਸ ਗੀਤ ਨੂੰ ਲੋਕ ਕਚਿਹਰੀ ਵਿਚ ਪ੍ਰਵਾਨਗੀ ਲਈ ਪੇਸ਼ ਕੀਤਾ ਗਿਆ ਹੈ। ਜਿਸ ਵਿਚ ਪੰਜਾਬ ਦਾ ਇਕ ਦਰਦ ਛੁਪਿਆ ਹੈ। ਇਸ ਜਾਣਕਾਰੀ ਨੂੰ ਬਲਵਿੰਦਰ ਸਿੰਘ ਚਾਹਲ ਸਾਹਿਤ ਸੁਰ ਸੰਗਮ ਸਭਾ ਇਟਲੀ ਨੇ ਸ਼ੋਸ਼ਲ ਮੀਡੀਏ ਤੇ ਪੋਸਟਰ ਲਾਂਚ ਕਰਕੇ ਸਾਂਝਿਆਂ ਕੀਤਾ ਹੈ। ਗਰਾਰੀ ਰਿਕਾਰਡਸ ਅਤੇ ਸੋਨੂੰ ਜਮਸ਼ੇਰੀਆ ਇਟਲੀ ਇਸ ਦੇ ਪੇਸ਼ਕਾਰ ਹਨ।