ਅੰਬੇਡਕਰ ਮਿਸ਼ਨ ਸੋਸਾਇਟੀ ਨੇ ਵੰਡਿਆ ਲੋੜਵੰਦਾਂ ਨੂੰ ਰਾਸ਼ਨ

ਫੋਟੋ ਕੈਪਸ਼ਨ: ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਦੇ ਹੋਏ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਕਾਰਕੁਨ

ਜਲੰਧਰ (ਸਮਾਜ ਵੀਕਲੀ): ਇਸ ਸਮੇਂ ਪੂਰਾ ਵਿਸ਼ਵ ਕਰੋਨਾ ਵਾਇਰਸ ਦੀ ਨਾਮੁਰਾਦ ਮਹਾਮਾਰੀ ਦੀ ਚਪੇਟ ‘ਚ ਹੈ. ਸਰਕਾਰਾਂ ਨੇ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਵਾਸਤੇ ਲਾਕਡਾਊਨ ਅਤੇ ਕਰਫਿਊ ਲਗਾਏ ਹੋਏ ਹਨ. ਸਾਰੇ ਕੰਮ ਕਾਰ ਚੌਪਟ ਹੋ ਗਏ ਹਨ. ਸਾਰਿਆਂ ਦੇ ਨਾਲ ਨਾਲ ਇਸਦਾ ਪ੍ਰਭਾਵ ਉਨ੍ਹਾਂ ਮਜ਼ਦੂਰਾਂ ਤੇ, ਜੋ ਰੋਜ ਕਮਾ ਕੇ ਖਾਂਦੇ ਸਨ, ਬਹੁਤ ਹੀ ਮਾੜਾ ਪਿਆ ਹੈ.

ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.), ਜਿਸਦਾ ਮੁਖ ਦਫਤਰ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ (ਨਕੋਦਰ ਰੋਡ) ਵਿਖੇ ਹੈ, 1970 ਦੇ ਦਹਾਕੇ ਤੋਂ ਅੰਬੇਡਕਰ ਮਿਸ਼ਨ ਦਾ ਪ੍ਰਚਾਰ ਅਤੇ ਪ੍ਰਸਾਰ ਕਰ ਰਹੀ ਹੈ. ਅੰਬੇਡਕਰ ਮਿਸ਼ਨ ਸੋਸਾਇਟੀ ਨੇ ਅੱਜ ਜਨਰਲ ਸਕੱਤਰ ਵਰਿੰਦਰ ਕੁਮਾਰ, ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਅਤੇ ਮੇਂਬਰ ਨਿਰਮਲ ਬੇਇੰਜੀ ਰਾਹੀਂ ਕਾਜ਼ੀ ਮੰਡੀ, ਅਬਦਪੁਰਾ, ਭਾਰਗੋ ਕੈੰਪ, ਮਾਡਲ ਹਾਊਸ ਅਤੇ ਬੂਟਾਂ ਪਿੰਡ ਵਿਚ ਲੋੜਵੰਦ ਪਰਿਵਾਰਾਂ ਨੂੰ ਕੱਚਾ ਰਾਸ਼ਨ ਵੰਡਿਆ. ਇਹ ਜਾਣਕਾਰੀ ਸੋਸਾਇਟੀ ਦੀ ਪ੍ਰਧਾਨ ਮੈਡਮ ਸੁਦੇਸ਼ ਕਲਿਆਣ ਨੇ ਇੱਕ ਪ੍ਰੈਸ ਬਿਆਨ ਵਿਚ ਦਿੱਤੀ. ਮੈਡਮ ਕਲਿਆਣ ਨੇ ਕਿਹਾ ਕਿ ਸੋਸਾਇਟੀ ਸਭ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਨੂੰ ਮੰਨਦੇ ਹੋਏ ਆਪਣੇ ਘਰਾਂ ਵਿਚ ਹੀ ਰਹਿ ਕੇ ਅਤੇ ਸਰੀਰਕ ਦੂਰੀ ਰੱਖ ਕੇ ਕਰੋਨਾ ਵਾਇਰਸ ਦੀ ਮਹਾਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ‘ਚ ਮਦਦ ਕਰਨ. ਅੰਬੇਡਕਰ ਮਿਸ਼ਨ ਸੋਸਾਇਟੀ ਡਾਕਟਰਾਂ, ਨਰਸਾਂ, ਹੈਲਪਰਾਂ, ਪੈਰਾਮੈਡੀਕਲ ਸਟਾਫ, ਪੁਲਿਸ ਕਰਮਚਾਰੀਆਂ, ਵਿਗਿਆਨੀਆਂ/ਖੋਜਕਰਤਾਵਾਂ, ਸਫਾਈ ਕਰਮਚਾਰੀਆਂ ਅਤੇ ਪ੍ਰਸ਼ਾਸਨ ਆਦਿ ਜੋ ਕੋਵਿਡ-19 ਦੀ ਮਹਾਮਾਰੀ ਦੌਰਾਨ ਕੀਮਤੀ ਨਿੱਜੀ ਜਾਨਾਂ ਬਚਾਉਣ ਦੇ ਯਤਨ ਵਿਚ ਲੱਗੇ ਹੋਏ ਹਨ, ਉਨ੍ਹਾਂ ਲੋਕਾਂ ਦੀ ਤੰਦਰੁਸਤੀ ਲਈ ਵੀ ਕਾਮਨਾ ਕਰਦੀ ਹੈ.

ਸੁਦੇਸ਼ ਕਲਿਆਣ
ਪ੍ਰਧਾਨ

Previous article ਗਾਇਕੀ ਦੇ ਖੇਤਰ ਵਿੱਚ ਛਾਅ ਰਿਹੈ “ਕੋਰ ਆਲਾ ਮਾਨ”
Next articleHave learnt a lot from Kohli’s preparation, work ethic: Vihari