ਮਹਿੰਦਰ ਸਿੰਘ ਧੋਨੀ ਦੇ ਸ਼ਹਿਰ ਰਾਂਚੀ ਵਿੱਚ ਉਸ ਦੇ ਅੰਤਿਮ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ’ਚ ਆਸਟਰੇਲੀਆ ਨੂੰ ਹਰਾ ਕੇ ਭਾਰਤੀ ਟੀਮ ਪੰਜ ਮੈਚਾਂ ਦੀ ਲੜੀ ਵਿੱਚ 3-0 ਦੀ ਲੀਡ ਲੈਣ ਦੀ ਕੋਸ਼ਿਸ਼ ਕਰੇਗੀ। ਰਾਂਚੀ ਦਾ ਸਭ ਤੋ ਮਨਪਸੰਦ ਖਿਡਾਰੀ ਮਹਿੰਦਰ ਸਿੰਘ ਧੋਨੀ ਸੰਭਵ ਤੌਰ ਉੱਤੇ ਆਪਣੇ ਘਰੇਲੂ ਮੈਦਾਨ ਵਿੱਚ ਆਖ਼ਰੀ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਖੇਡੇਗਾ। ਮੌਜੂਦਾ ਲੜੀ ਦੇ ਹਰ ਮੈਚ ਵਿੱਚ ਧੋਨੀ ਦੀ ਹੌਸਲਾ ਅਫਜ਼ਾਈ ਹੋ ਰਹੀ ਹੈ। ਭਾਰਤ ਪਹਿਲੋ ਦੋ ਮੈਚ ਜਿੱਤਣ ਵਾਲੀ ਟੀਮ ਵਿੱਚ ਕਿਸੇ ਪ੍ਰਕਾਰ ਦਾ ਫੇਰਬਦਲ ਨਹੀਂ ਕਰੇਗਾ। ਫਰਮ ਵਿੱਚ ਵਾਪਸੀ ਕਰਨ ਵਾਲੇ ਲੁਕੇਸ਼ ਰਾਹੁਲ ਨੂੰ ਭਾਰਤ ਦੀ ਲੜੀ ਜਿੱਤਣ ਦੀ ਉਡੀਕ ਕਰਨੀ ਪੈ ਸਕਦੀ ਹੈ ਪਰ ਟੀਮ ਪ੍ਰਬੰਧਕ ਉਸ ਨੂੰ ਤੀਜੇ ਨੰਬਰ ਉੱਤੇ ਵੀ ਅਜ਼ਮਾ ਸਕਦੇ ਹਨ। ਕਪਤਾਨ ਵਿਰਾਟ ਕੋਹਲੀ ਪੂਰੀ ਤਰ੍ਹਾਂ ਫਰਮ ਵਿੱਚ ਹੈ। ਕੇਦਾਰ ਜਾਧਵ ਅਤੇ ਧੋਨੀ ਪਹਿਲੇ ਮੈਚ ਵਿੱਚ ਆਸਾਂ ਉੱਤੇ ਖਰੇ ਉੱਤਰੇ ਸਨ ਪਰ ਦੂਜੇ ਮੈਚ ਵਿੱਚ ਉਨ੍ਹਾਂ ਨੇ ਨਿਰਾਸ਼ ਕੀਤਾ ਹੈ। ਅੰਬਾਂਤੀ ਰਾਇਡੂ ਦੀ ਥਾਂ ਰਾਹੁਲ ਨੂੰ ਮੌਕਾ ਮਿਲਣ ਦੀ ਉਮੀਦ ਹੈ। ਭਾਰਤ ਦੀ ਗੇਂਦਬਾਜ਼ੀ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਹੈ। ਆਸਟਰੇਲੀਆ ਦੀ ਟੀਮ ਜੋ ਹੁਣ ਤੱਕ 250 ਦੌੜਾਂ ਦੇ ਸਕੋਰ ਨੂੰ ਪਾਰ ਨਹੀਂ ਕਰ ਸਕੀ, ਉਹ ਮੈਚ ਜਿੱਤ ਕੇ ਲੜੀ ਵਿੱਚ ਬਣ ਰਹਿਣ ਦਾ ਯਤਨ ਕਰੇਗੀ।
Sports ਰਾਂਚੀ ’ਚ ਧੋਨੀ ਦਾ ਅੰਤਿਮ ਮੈਚ; ਲੜੀ ਜਿੱਤਣ ਲਈ ਉੱਤਰੇਗਾ ਭਾਰਤ