ਰਵਿਦਾਸ ਭਾਈਚਾਰੇ ਨੇ ਪੰਜਾਬ ਦੇ ਹਾਈਵੇਅ ਕੀਤੇ ਜਾਮ

Jalandhar 10/08/2019
Jalandhar
Jalandhar

ਜਲੰਧਰ :ਫਗਵਾੜਾ : ਦਿੱਲੀ ਵਿੱਚ ਇੱਕ ਵਾਰ ਰਵਿਦਾਸ ਜੀ ਦੇ ਗੁਰੂਦਵਾਰਾ ਸਾਹਿਬ ਨੂੰ ਢਾਹੁਣ ਦਾ ਮਾਮਲਾ ਗਰਮਾਇਆ ਹੋਇਆ ਹੈ  ਦਿੱਲੀ ‘ਚ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਨੂੰ ਢਾਹੁਣ ਦੇ ਸਬੰਧ ‘ਚ ਰਵਿਦਾਸ ਭਾਈਚਾਰੇ ਦੇ ਲੋਕਾਂ ‘ਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ । ਗੁੱਸੇ ‘ਚ ਆਏ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਪੰਜਾਬ ਭਰ ‘ਚ ਹਾਈਵੇਅ ਜਾਮ ਕਰ ਦਿੱਤੇ ਹਨ। ਜਿਸ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਦੱਸ ਦਈਏ ਕਿ ਲੋਕਾਂ ਨੇ ਜਲੰਧਰ-ਅੰਮ੍ਰਿਤਸਰ ਹਾਈਵੇਅ ਤੇ ਦਿੱਲੀ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਦਿੱਲੀ ਸਰਕਾਰ ਵੱਲੋਂ ਦਿੱਲੀ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪੁਰਾਣੇ ਗੁਰੁਦੁਆਰੇ ਨੂੰ ਤੋੜਨ ਦਾ ਫੈਸਲਾ ਸੁਣਾਇਆ ਗਿਆ ਹੈ । ਇਸ ਤੋਂ ਇਲਾਵਾ ਪਿਛਲੇ ਇਕ ਘੰਟੇ ਤੋਂ ਫਗਵਾੜਾ-ਜਲੰਧਰ ਹਾਈਵੇਅ ਤੇ ਵੀ ਲੋਕਾਂ ਵੱਲੋਂ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਲੁਧਿਆਣਾ ਹਾਈਵੇਅ ਨੂੰ ਬੰਦ ਦਿੱਤਾ ਗਿਆ ਹੈ । ਸੂਚਨਾ ਮਿਲਦੇ ਹੀ ਮੌਕੇ ਤੇ ਥਾਣਾ ਨੰਬਰ-8 ਦੀ ਪੁਲਸ ਦੇ ਇਲਾਵਾ ਟ੍ਰੈਫਿਕ ਕਰਮਚਾਰੀ ਮੌਕੇ ਤੇ ਪਹੁੰਚੇ ਹਨ ਅਤੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ

ਦੱਸ ਦਈਏ ਕਿ ਹਾਈਵੇਅ ਜਾਮ ਹੋਣ ਨੂੰ ਲੈ ਕੇ ਭਾਰੀ ਗਿਣਤੀ ‘ਚ ਵਾਹਨ ਹਾਈਵੇਅ ਤੇ ਫਸੇ ਹੋਏ ਹਨ । ਜਿਸ ਦੇ ਚਲਦਿਆਂ ਰੂਟਸ ਨੂੰ ਡਾਇਵਰਟ ਕੀਤਾ ਗਿਆ ਹੈ । ਫਗਵਾੜਾ ਵਾਲੀ ਟ੍ਰੈਫਿਕ ਹੁਸ਼ਿਆਰਪੁਰ ਵਾਲੀ ਸਾਇਡ ਤੋਂ ਕੱਢੀ ਜਾ ਰਹੀ ਹੈ । ਇਸ ਦੇ ਇਲਾਵਾ ਮਕਸੂਦਾਂ ਦੀ ਟ੍ਰੈਫਿਕ ਨੂੰ ਪਿੰਡਾਂ ਦੇ ਰਸਤੇ ਰਾਹੀਂ ਕੱਢਿਆ ਜਾ ਰਿਹਾ ਹੈ।
ਜਲੰਧਰ (ਹਰਜਿੰਦਰ ਛਾਬੜਾ) 9592282333
Previous articleContinuing contact with India, Pak missions on Kashmir: UN
Next articleChennai Lions come from behind to reach final