ਰਮੇਸ਼ ਚੌਹਾਨ ਅਤੇ ਰਾਣੀ ਅਰਮਾਨ ਲੈ ਕੇ ਹਾਜ਼ਰ ਹੋਏ ਟਰੈਕ ‘ਤਖਤ ਦਿੱਲੀ ਦਾ’

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪਾਲ ਇੰਟਰਟੇਨਮੈਂਟ ਵਲੋਂ ਹਾਲ ਹੀ ਵਿਚ ‘ਤਖਤ ਦਿੱਲੀ ਦਾ’ਟਰੈਕ ਗਾਇਕ ਰਮੇਸ਼ ਚੌਹਾਨ ਅਤੇ ਰਾਣੀ ਅਰਮਾਨ ਦੀ ਅਵਾਜ਼ ਵਿਚ ਰਿਲੀਜ਼ ਕੀਤਾ ਗਿਆ। ਇਸ ਟਰੈਕ ਦੀ ਦਿੰਦਿਆਂ ਪ੍ਰੋਜੈਕਟਰ ਗੋਰਾ ਢੇਸੀ ਅਤੇ ਵਿਜੇ ਗੁਣਾਚੌਰ ਨੇ ਦੱਸਿਆ ਕਿ ਇਸ ਦੇ ਪ੍ਰੋਡਿਊਸਰ ਮਾ. ਸਾਧੂ ਰਾਮ ਜੱਖੂ ਅਤੇ ਪ੍ਰਵੀਨ ਬੰਗਾ ਹਨ, ਜਦਕਿ ਇਸ ਨੂੰ ਕਲਮਬੱਧ ਮਨਮੋਹਨ ਜੱਖੂ ਜਰਮਨ ਨੇ ਕੀਤਾ ਹੈ। ਇਸ ਦਾ ਸ਼ਾਨਦਾਰ ਸੰਗੀਤ ਬੀ ਆਰ ਡਿਮਾਣਾ ਵਲੋਂ ਤਿਆਰ ਕੀਤਾ ਗਿਆ ਅਤੇ ਵੀਡੀਓ ਡਾਇਰੈਕਟਰ ਮੁਨੀਸ਼ ਠੁਕਰਾਲ ਹਨ। ਕੈਮਰੇ ਦੀ ਭੂਮਿਕਾ ਪ੍ਰਸਿੱਧ ਕੈਮਰਾਮੈਨ ਸ਼ੰਕਰ ਦੇਵਾ ਨੇ ਨਿਭਾਈ ਹੈ। ਵਿਜੇ ਗੁਣਾਚੌਰ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਉਹ ਬਸਪਾ ਦੀ ਲਾਮਬੰਦੀ ਲਈ ਕਈ ਨਵੇਂ ਮਿਸ਼ਨਰੀ ਟਰੈਕ ਰਿਲੀਜ਼ ਕਰ ਰਹੇ ਹਨ।

Previous articleਗੁਰਮੇਜ ਸਹੋਤਾ ਲੈ ਕੇ ਹਾਜ਼ਰ ਹੋਇਆ ‘ਸਾਡੇ ਹੱਕ’
Next articleਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਰਾਏਪੁਰ ਅਰਾਈਆਂ ਵਲੋਂ ਸਜਾਇਆ ਗਿਆ ਨਗਰ ਕੀਰਤਨ