ਰਜਨੀ ਜੈਨ ਆਰੀਆ ‘ ਯਾਰਾ ਓ ਯਾਰਾ’ ਨਾਲ ਦੇਵੇਗੀ ਦਸਤਕ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) –  ਸੁੰਦਰਤਾ ਅਤੇ ਗਾਇਕੀ ਦਾ ਸੁਮੇਲ ਗਾਇਕਾ ਰਜਨੀ ਜੈਨ ਆਰੀਆ ਆਪਣੇ ਨਵੇਂ ਸਿੰਗਲ ਟਰੈਕ ‘ਯਾਰਾ ਓ ਯਾਰਾ’ ਨਾਲ ਸਰੋਤਿਆਂ ਦੇ ਇਕ ਵਾਰ ਫਿਰ ਦਿਲ ਜਿੱਤਣ ਆ ਰਹੀ  ਹੈ। ਜਿਸ ਦੀ ਗੱਲਬਾਤ ਕਰਦਿਆਂ ਰਜਨੀ ਜੈਨ ਨੇ ਦੱਸਿਆ ਕਿ ਰੋਇਲ ਸਵੈਗ ਵਲੋਂ ਪੇਸ਼ ਇਸ ਟਰੈਕ ਦਾ ਟਾਇਟਲ ‘ਯਾਰਾ ਓ ਯਾਰਾ’ ਰੱਖਿਆ ਗਿਆ ਹੈ। ਜਿਸ ਦਾ ਸੰਗੀਤ ਐਲ ਕੇ ਵਲੋਂ ਤਿਆਰ ਕੀਤਾ ਗਿਆ। ਇਸ ਦੇ ਬੋਲਾਂ ਨੂੰ ਭੋਲਾ ਦਿਆਲਗੜ ਨੇ ਕਲਮਬੱਧ ਕੀਤਾ ਅਤੇ ਉਕਤ ਗਾਇਕਾ ਵਲੋਂ ਜੱਗਾ ਭੀਖੀ ਦਾ ਸ਼ਪੈਸ਼ਲ ਧੰਨਵਾਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਉਕਤ ਗਾਇਕਾ ਦੇ ਪਹਿਲਾਂ ਆਏ ਟਰੈਕਸ ਨੂੰ ਵੀ ਸਰੋਤਿਆਂ ਨੇ ਮਣਾਂ ਮੂੰਹੀਂ ਪਿਆਰ ਬਖਸ਼ਿਆ ਅਤੇ ਇਸ ਟਰੈਕ ਨੂੰ ਵੀ ਸਰੋਤੇ ਜਰੂਰ ਪਸੰਦ ਕਰਨਗੇ।

Previous articleਮਿਸ਼ਨਰੀ ਗਾਇਕ ਬਲਵਿੰਦਰ ਬਿੱਟੂ ‘ਹੱਕ’ ਗੀਤ ਨਾਲ ਕਰੇਗਾ ਅਵਾਜ਼ ਬੁਲੰਦ
Next articleफौज में भर्ती होने पर स्कूल स्टाफ ने किया जोबनप्रीत को सम्मानित