ਲੰਡਨ, (ਰਾਜਵੀਰ ਸਮਰਾ) (ਸਮਾਜ ਵੀਕਲੀ) -ਇੰਗਲੈਂਡ ਦੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਲੈਸਟਰ ਵਿਚ ਸੈਕਸ ਰੈਕੇਟ ਦਾ ਪਰਦਾ ਫਾਸ਼ ਕਰਦਿਆਂ 24 ਜਣਿਆਂ ਨੂੰ ਗਿ੍ਫਤਾਰ ਕੀਤਾ ਹੈ | ਇਸ ਕਾਰਵਾਈ ਦੌਰਾਨ ਪੁਲਿਸ ਨੇ ਕਈ ਹਿੱਸਿਆਂ ਵਿਚ ਛਾਪੇਮਾਰੀ ਕੀਤੀ | ਜਾਣਕਾਰੀ ਅਨੁਸਾਰ ਇਸ ਸੈਕਸ ਰੈਕਟ ਵਿਚ ਸਰਹੱਦ ਪਾਰਲੀਆਂ ਸੈਕਸ ਹਿੱਸੇਦਾਰੀਆਂ ਵੀ ਸ਼ਾਮਿਲ ਸਨ |
ਇਸ ਕਾਰਵਾਈ ਵਿਚ ਲੈਸਟਰ ਸਾਇਰ ਪੁਲਿਸ, ਵੈਸਟ ਮਿਡਲੈਂਡ ਪੁਲਿਸ ਅਤੇ ਨਾਰਥਮਪਟਨ ਸਾਇਰ ਦੀ ਪੁਲਿਸ ਨੇ ਹਿੱਸਾ ਲਿਆ ਅਤੇ ਸਕਾਟਲੈਂਡ ਦੀ ਪੁਲਿਸ ਨੂੰ ਸਹਿਯੋਗ ਦਿੰਦਿਆਂ 32 ਇਲਾਕਿਆਂ ਵਿਚ ਛਾਪੇਮਾਰੀ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਅਤੇ ਬਰਤਾਨੀਆ ਅਤੇ ਰੋਮਾਨੀਆ ਦੀਆਂ ਸਰਹੱਦਾਂ ਨੂੰ ਟੱਪ ਕੇ ਕੀਤੀਆਂ ਜਾ ਰਹੀਆਂ ਗੈਰ ਸਮਾਜਿਕ ਸਰਗਰਮੀਆਂ ਨੂੰ ਚਲਾ ਰਹੇ ਅਨਸਰਾਂ ਦੇ ਮਨਸੂਬਿਆਂ ਨੂੰ ਤਹਿਸ ਨਹਿਸ ਕਰ ਦਿੱਤਾ |
ਜਾਣਕਾਰੀ ਅਨੁਸਾਰ ਪੁਲਿਸ ਨੇ ਬਰਤਾਨੀਆ ਵਿਚ 10 ਲੋਕਾਂ ਨੂੰ ਅਤੇ ਰੋਮਾਨੀਆ ਵਿਚ 14 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ ਜਦਕਿ ਛਾਪਿਆਂ ਦੌਰਾਨ ਹੋਰ ਮਰਦ ਔਰਤਾਂ ਨੂੰ ਵੀ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਡਿਟੈਕਟਿਵ ਇੰਸਪੈਕਟਰ ਆਐਡਰਾਈਨ ਵਾਲਿਸ ਜਿਨ੍ਹ•ਾਂ ਕਾਰਵਾਈ ਦੀ ਅਗਵਾਈ ਕੀਤੀ , ਨੇ ਕਿਹਾ ਕਿ ਦੋਸ਼ੀਆਂ ਨੂੰ ਹਰ ਹਾਲਤ ਵਿਚ ਸਜ਼ਾ ਮਿਲੇਗੀ |