ਯੂ.ਕੇ ਦੇ ਸ਼ਹਿਰ ਲੈਸਟਰ ‘ਚ ਲਾਕਡਾਊਨ ਹਾਲਾਤ ਦੀ ਪੜਚੋਲ-ਕੋਰੋਨਾ ਟੈਸਟ ਜਾਰੀ

ਲੰਡਨ (ਸਮਰਾ) (ਸਮਾਜਵੀਕਲੀ) – ਲੈਸਟਰ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਖਤਮ ਕਰਨ ਲਈ ਜਿੱਥੇ ਸਰਕਾਰ ਵਲੋਂ ਲੋਕਾਂ ਨੂੰ ਹਦਾਇਤਾਂ ਦਾ ਪਾਲਣ ਕਰਨ ਲਈ ਲਗਾਤਾਰ ਤਾਕੀਦ ਕੀਤੀ ਜਾ ਰਹੀ ਹੈ, ਉੱਥੇ ਲੋਕਾਂ ਦੇ ਟੈਸਟ ਵੀ ਕੀਤੇ ਜਾ ਰਹੇ ਹਨ, ਜਾਣਕਾਰੀ ਅਨੁਸਾਰ ਲੰਘੇ ਪੰਦਰਵਾੜੇ ਦੌਰਾਨ ਲਗਪਗ 15,000 ਕੋਰੋਨਾ ਵਾਇਰਸ ਟੈਸਟ ਕੀਤੇ ਗਏ ਜਦਕਿ ਸਰਕਾਰ ਵਲੋਂ ਹਾਲਾਤ ਦਾ ਜਾਇਜ਼ਾ ਲਿਆ ਜਾ ਰਿਹਾ |

ਇਸ ਸਬੰਧੀ ਸਿਟੀ ਕੌਾਸਲ ਵਲੋਂ ਲੈਸਟਰਸ਼ਾਇਰ ਨਾਲ ਸਾਂਝੇ ਕੀਤੇ ਅੰਕੜਿਆਂ ਅਨੁਸਾਰ 643 ਮਾਮਲੇ ਪਾਜ਼ੀਟਿਵ ਪਾਏ ਗਏ ਹਨ ਜਦਕਿ 14,479 ਮਾਮਲੇ ਨੈਗੇਟਿਵ ਪਾਏ ਗਏ ,4 ਜੁਲਾਈ ਤੱਕ ਦੇ ਪੰਦਰਵਾੜੇ ਦੌਰਾਨ 10,475 ਟੈਸਟ ਕੀਤੇ ਗਏ, ਜਿਨ੍ਹਾ ‘ਚ 888 ਕੇਸ ਭਾਵ 8.5 ਫੀਸਦੀ ਕੇਸ ਪਾਜ਼ੀਟਿਵ ਪਾਏ ਗਏ, ਸਰ ਪੀਟਰ ਸੌਲਸਬੇਅ ਨੇ ਦੱਸਿਆ ਕਿ ਸਥਿਤੀ ‘ਚ ਸੁਧਾਰ ਹੋ ਰਿਹਾ ਹੈ ਪਰ ਲੋਕਾਂ ਨੂੰ ਨਿਯਮਾਂ ਦਾ ਪਾਲਣਾ ਕਰਨੀ ਚਾਹੀਦੀ ਹੈ,

Previous articleJohnson to reveal plan to ‘get UK back to near-normal’
Next articleਟਿਕਟਾਕ ਅਤੇ ਹੋਰ ਮੁਫ਼ਤ ਐਪਸ ਕਿਵੇਂ ਕਮਾਉਦੀਆਂ ਹਨ ਕਰੋੜਾਂ ਰੁਪਏ