ਲੰਡਨ:ਰਾਜਵੀਰ ਸਮਰਾ (ਸਮਾਜਵੀਕਲੀ) : ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਪੀੜਤ ਯੂ.ਕੇ ਦੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇਕਰ ਅਧਿਕਾਰੀ ਮਹਾਮਾਰੀ ਤੋਂ ਬਚਣ ਦੇ ਲਈ ਤੁਰੰਤ ਕਾਰਵਾਈ ਕਰਨ ਵਿਚ ਅਸਫਲ ਰਹਿੰਦੇ ਹਾਂ ਤਾਂ ਸਰਦੀਆਂ ਵਿਚ ਕੋਰੋਨਾ ਵਾਇਰਸ ਦੀ ਲਹਿਰ ਪਹਿਲਾਂ ਦੇ ਮੁਕਾਬਲੇ ਵਧੇਰੇ ਗੰਭੀਰ ਹੋਵੇਗਾ ਤੇ ਇਸ ਦੇ ਨਤੀਜੇ ਵਜੋਂ ਤਕਰੀਬਨ 1.2 ਲੱਖ ਨਵੀਂ ਮੌਤਾਂ ਹੋ ਸਕਦੀਆਂ ਹਨ। ਸਥਾਨਕ ਮੀਡੀਆ ਨੇ ਮੰਗਲਵਾਰ ਨੂੰ ਇਕ ਵਿਗਿਆਨਕ ਰਿਪੋਰਟ ਦੇ ਆਧਾਰ ‘ਤੇ ਇਹ ਜਾਣਕਾਰੀ ਦਿੱਤੀ।
ਯੂ.ਕੇ ਦੇ ਮੁੱਖ ਵਿਗਿਆਨੀ ਸਲਾਹਕਾਰ ਪੈਟ੍ਰਿਕ ਵਾਲੇਸ ਦੀ ਅਪੀਲ ‘ਤੇ ਤਿਆਰ ਇਸ ਰਿਪੋਰਟ ਵਿਚ ਵਿਗਿਆਨੀਆਂ ਨੇ ਸੁਝਾਅ ਦਿੱਤਾ ਹੈ ਕਿ ਸਰਦੀਆਂ ਦੇ ਦੌਰ ਦੀ ਸਭ ਤੋਂ ਖਰਾਬ ਸਥਿਤੀ ਵਿਚ ਕੋਰੋਨਾ ਵਾਇਰਸ ਦੇ ਕਾਰਣ 2.51 ਲੋਕਾਂ ਦੀ ਜਾਨ ਲੈ ਸਕਦਾ ਹੈ ਜਦਕਿ ਪੀੜਤਾਂ (ਮ੍ਰਿਤਕਾਂ) ਦੀ ਘੱਟੋ-ਘੱਟ ਗਿਣਤੀ 23,500 ਹੋਵੇਗੀ।
ਯੂਨੀਵਰਸਿਟੀ ਹਸਪਤਾਲ ਸਾਊਥੈਂਪਟਨ ਐੱਚ.ਐੱਚ.ਐੱਸ. ਟਰੱਸਟ ਦੇ ਸਾਹ ਸੰਬੰਧੀ ਮਾਹਰ ਪ੍ਰੋਫੈਸਰ ਸਟਿਫਨ ਹੋਲਗੇਟ ਨੇ ਕਿਹਾ ਕਿ ਤੱਥਾਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਇਸ ਸਰਦੀ ਵਿਚ ਕੋਰੋਨਾ ਦੀ ਇਕ ਨਵੀਂ ਲਹਿਰ ਨਾਲ ਮੌਤਾਂ ਵਧੇਰੇ ਹੋ ਸਕਦੀਆਂ ਹਨ ਪਰ ਜੇਕਰ ਅਸੀਂ ਤੁਰੰਤ ਕਦਮ ਚੁੱਕਦੇ ਹਾਂ ਤਾਂ ਅਜਿਹਾ ਹੋਣ ਦਾ ਖਤਰਾ ਘੱਟ ਹੋ ਸਕਦਾ ਹੈ। ਰਿਪੋਰਟ ਦੇ ਲੇਖਕ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਦਾ ਅੰਦਾਜਾ ਇਕ ਭਵਿੱਖਬਾਣੀ ਨਹੀਂ ਹੈ, ਬਲਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਜੇਕਰ ਕੋਈ ਕਾਰਵਾਈ ਨਹੀਂ ਹੋਈ ਤਾਂ ਕੀ ਹੋ ਸਕਦਾ ਹੈ।
ਵਿਗਿਆਨੀਆਂ ਨੂੰ ਉਮੀਦ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਜਨਵਰੀ ਤੇ ਫਰਵਰੀ ਵਿਚ ਚੋਟੀ ‘ਤੇ ਹੋਵੇਗੀ ਕਿਉਂਕਿ ਵਾਇਰਸ ਘੱਟ ਤਾਪਮਾਨ ਵਾਲੇ ਹਾਲਾਤਾਂ ਵਿਚ ਵਧੇਰੇ ਸਮੇਂ ਤੱਕ ਜਿਊਂਦਾ ਰਹਿ ਸਕਦਾ ਹੈ। ਜ਼ਿਕਰਯੋਗ ਹੈ ਕਿ ਬ੍ਰਿਟੇਨ ਵਿਚ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਨਾਲ ਹੁਣ ਤੱਕ 4,5000 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ ਜਦਕਿ 2,91,691 ਲੋਕ ਇਸ ਨਾਲ ਇਨਫੈਕਟਿਡ ਹੋ ਚੁੱਕੇ ਹਨ।