ਯੂਪੀ ਸ਼ਰਾਬ ਦੀਆਂ 300 ਪੇਟੀਆਂ ਝਾਂਸਲਾ ਵਿੱਚ ਕਾਬੂ

ਬਨੂੜ  (ਸਮਾਜਵੀਕਲੀ) – ਥਾਣਾ ਬਨੂੜ ਨੇ ਕੈਂਟਰ ਸਵਾਰ ਦੋ ਵਿਅਕਤੀਆਂ ਨੂੰ 300 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਸੁਭਾਸ਼ ਕੁਮਾਰ ਨੇ ਦੱਸਿਆ ਕਿ ਏਐੱਸਆਈ ਬਲਜਿੰਦਰ ਸਿੰਘ ਪੁਲੀਸ ਪਾਰਟੀ ਨਾਲ ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਗਿਆਨ ਸਾਗਰ ਹਸਪਤਾਲ ਨੇੜੇ ਗਸ਼ਤ ਕਰ ਰਹੇ ਸਨ।

ਏਐੱਸਆਈ ਬਲਜਿੰਦਰ ਸਿੰਘ ਢਿੱਲੋਂ ਨੇ ਜਾਂਸਲਾ ਅੱਡੇ ’ਤੇ ਨਾਕਾ ਲਗਾ ਕੇ ਰਾਜਪੁਰਾ ਵੱਲੋਂ ਆਉਂਦੇ ਕੈਂਟਰ ਨੂੰ ਚਾਲਕ ਤੇ ਕਲੀਨਰ ਸਣੇ ਕਾਬੂ ਕਰ ਲਿਆ। ਕੈਂਟਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 300 ਪੇਟੀਆਂ ਨਾਜਾਇਜ਼ ਸਰਾਬ ਬਰਾਮਦ ਹੋਈ, ਜੋ ਯੂਪੀ ਵਿੱਚ ਹੀ ਵੇਚੀ ਜਾ ਸਕਦੀ ਹੈ। ਮੁਲਜ਼ਮਾਂ ਦੀ ਪਛਾਣ ਚਾਲਕ ਕੁਰਬਾਨ ਵਾਸੀ ਪਿੰਡ ਨੌਗਾਵਾਂ ਥਾਣਾ ਮਿਰਜ਼ਾਪੁਰ ਜ਼ਿਲ੍ਹਾ ਸਹਾਰਨਪੁਰ ਤੇ ਕਲੀਨਰ ਸ਼ਾਹਨਬਾਜ਼ ਵਾਸੀ ਬੇਹਟ ਜ਼ਿਲ੍ਹਾ ਸਹਾਰਨਪੁਰ ਵਜੋਂ ਹੋਈ।

Previous articleਪ੍ਰੀਖਣ ਸਫ਼ਲ ਰਹੇ ਤਾਂ ਅਕਤੂਬਰ ਤਕ ਆ ਸਕਦੀ ਹੈ ਕਰੋਨਾ ਦੀ ਵੈਕਸੀਨ
Next articleਦੇਸ਼ ’ਚ ਕਰੋਨਾ ਨੇ ਲਈ 872 ਲੋਕਾਂ ਦੀ ਜਾਨ