ਯੂਪੀਏ ਦੇ ਕਾਰਜਕਾਲ ਦੌਰਾਨ ਸਕੈਂਡਲ ਹੋਏ: ਨੱਡਾ

ਨਵੀਂ ਦਿੱਲੀ (ਸਮਾਜ ਵੀਕਲੀ) : ਕਾਰਗਿਲ ਵਿਜੈ ਦਿਵਸ ਦੀ 25ਵੀਂ ਵਰ੍ਹੇਗੰਢ ਮੌਕੇ ਭਾਜਪਾ ਮੁਖੀ ਜੇ ਪੀ ਨੱਡਾ ਨੇ ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਯੂਪੀਏ ਸਰਕਾਰ ਦੇ ਕਾਰਜਕਾਲ ’ਚ ਘੁਟਾਲੇ ਹੋਏ, ਜਿਸ ’ਚ  ਭਾਰਤ ਦੀਆਂ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਰਾਜਸੀ ਇੱਛਾ ਸ਼ਕਤੀ ਦੀ ਘਾਟ ਸੀ।

ਇੱਥੇ ਇੱਕ ਸਮਾਗਮ ’ਚ ਸੰਬੋਧਨ ਕਰਦਿਆਂ ਸ੍ਰੀ ਨੱਡਾ ਨੇ ਸੁਰੱਖਿਆ ਬਲਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਾਰਗਿਲ ਜੰਗ ਸਮੇਂ ਬੇਹੱਦ ਕਠਿਨ ਪ੍ਰਸਥਿਤੀਆਂ ਦੇ ਬਾਵਜੂਦ ਭਾਰਤ ਦੀ ਫ਼ੌਜ ਨੇ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਇੱਛਾਸ਼ਕਤੀ ਤੇ ਰਣਨੀਤੀ ਨਾਲ ਕੰਮ ਕੀਤਾ। ਉਨ੍ਹਾਂ ਕਿਹਾ ਕਿ ਮੁਲਕ ਦੀਆਂ ਸਰਹੱਦਾਂ ਦੀ ਰਾਖੀ ਲਈ ਫ਼ੌਜੀਆਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਭਾਰਤ ਹਮੇਸ਼ਾ ਯਾਦ ਰੱਖੇਗਾ।

ਉਨ੍ਹਾਂ  ਸੁਰੱਖਿਆ ਬਲਾਂ ਦੀ ਭਲਾਈ ਸਬੰਧੀ ਭਾਜਪਾ ਦੀ ਵਚਨਬੱਧਤਾ ਮੁੜ ਦੁਹਰਾਈ ਤੇ ਕਿਹਾ ਕਿ ਰੱਖਿਆ ਖੇਤਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮੇਸ਼ਾ ਤਵੱਜੋ ਦਿੱਤੀ ਹੈ। ਉਨ੍ਹਾਂ ਸਾਲ 2004- 14 ਤੱਕ ਸੱਤਾ ’ਚ ਰਹੀ ਯੂਪੀਏ ਸਰਕਾਰ ਬਾਰੇ ਕਿਹਾ,‘ਘੁਟਾਲੇ ਦਰ ਘੁਟਾਲੇ ਹੋਏ ਪਰ ਰੱਖਿਆ ਸਬੰਧੀ ਖਰੀਦ ਨਹੀਂ ਕੀਤੀ ਗਈ। ਇਸ ’ਚ ਰਾਜਸੀ ਇੱਛਾ ਸ਼ਕਤੀ ਤੇ ਤੁਰੰਤ ਫ਼ੈਸਲੇ ਲੈਣ ਦੀ ਕਾਬਲੀਅਤ ਦੀ ਘਾਟ ਸੀ।’

Previous articleਪੁਲੀਸ ਮੁਲਾਜ਼ਮਾਂ ਦੀ ਮੁਸਤੈਦੀ ਜਾਂਚਣ ਲਈ ਭੇਸ ਬਦਲ ਕੇ ਨਿਕਲੇ ਐੱਸਪੀ
Next articleਬਕਰੀਦ: ਕਰੋਨਾ ਨੇ ਕੁਰਬਾਨੀ ਵਾਲੇ ਬੱਕਰੇ ਮਹਿੰਗੇ ਕੀਤੇ