ਪੁਲੀਸ ਮੁਲਾਜ਼ਮਾਂ ਦੀ ਮੁਸਤੈਦੀ ਜਾਂਚਣ ਲਈ ਭੇਸ ਬਦਲ ਕੇ ਨਿਕਲੇ ਐੱਸਪੀ

ਸੁਲਤਾਨਪੁਰ (ਸਮਾਜ ਵੀਕਲੀ) : ਹਫ਼ਤੇ ਦੇ ਅਖ਼ੀਰਲੇ ਦਿਨਾਂ ’ਚ ਕੀਤੇ ਜਾਣ ਵਾਲੇ ਲੌਕਡਾਊਨ ਦੌਰਾਨ ਡਿਊਟੀ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਦੀ ਮੁਸਤੈਦੀ ਜਾਂਚਣ ਲਈ ਪੁਲੀਸ ਸੁਪਰਡੈਂਟ ਨੇ ਸਫ਼ੈਦ ਕੱਪੜੇ ਪਾ ਕੇ ਅਤੇ ਮੂੰਹ ਢੱਕ ਕੇ ਉਨ੍ਹਾਂ ਸਾਹਮਣੇ ਬੈਰੀਕੇਡ ਟੱਪਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਉਨ੍ਹਾਂ ਨੂੰ ਰੁਕਣ ਲਈ ਕਿਹਾ ਗਿਆ ਤਾਂ ਉਹ ਦੌੜਨ ਲੱਗ ਪਏ

। ਇਸ ਵਿਸ਼ੇਸ਼ ਜਾਂਚ ਮੁਹਿੰਮ ਤੋਂ ਅਣਜਾਣ ਪੁਲੀਸ ਮੁਲਾਜ਼ਮਾਂ ਨੇ ਕੁਝ ਹੀ ਮਿੰਟਾਂ ਵਿੱਚ ਉਨ੍ਹਾਂ ਨੂੰ ਕਾਬੂ ਕਰ ਲਿਆ। ਇਸ ਦੌਰਾਨ ਜਿਵੇਂ ਹੀ ਪੁਲੀਸ ਮੁਲਾਜ਼ਮਾਂ ਨੇ ਐੱਸਪੀ ਨੂੰ ਫੜਿਆ ਤਾਂ ਉਨ੍ਹਾਂ ਆਪਣੇ ਮੂੰਹ ਤੋਂ ਕੱਪੜਾ ਹਟਾ ਦਿੱਤਾ ਤੇ ਪੁਲੀਸ ਮੁਲਾਜ਼ਮ ਆਪਣੇ ਐੱਸਪੀ ਨੂੰ ਇਸ ਭੇਸ ਵਿੱਚ ਦੇਖ ਕੇ ਹੈਰਾਨ ਰਹਿ ਗਏ। ਡਿਊਟੀ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਦੀ ਮੁਸਤੈਦੀ ਤੋਂ ਖੁਸ਼ ਹੋ ਕੇ ਐੱਸਪੀ ਨੇ ਉਨ੍ਹਾਂ ਨੂੰ ਮੌਕੇ ’ਤੇ 2100 ਰੁਪਏ ਇਨਾਮ ਦਿੱਤਾ। ਇਹ ਘਟਨਾ ਡਾਕਘਰ ਚੌਰਾਹੇ ਵਿੱਚ ਸ਼ਨਿਚਰਵਾਰ ਸ਼ਾਮ 6.30 ਵਜੇ ਵਾਪਰੀ।

Previous articleਸ੍ਰੀਨਗਰ ਦਾ ਕੋਈ ਵਸਨੀਕ ਹੁਣ ਅਤਿਵਾਦੀ ਆਗੂ ਨਹੀਂ: ਆਈਜੀ
Next articleਯੂਪੀਏ ਦੇ ਕਾਰਜਕਾਲ ਦੌਰਾਨ ਸਕੈਂਡਲ ਹੋਏ: ਨੱਡਾ