- ਕੁੱਝ ਪੇਪਰ ਬਹੁੱਤ ਵਧੀਆ ਹੋਣ ਦੇ ਬਾਵਜੂਦ ਯੂਨੀਵਰਸਿਟੀ ਵਲ੍ਹੋਂ ਮਾਸ ਲੇਵਲ ਤੇ ਜਾਂ ਤਾਂ ਫੇਲ ਕੀਤਾ ਜਾ ਰਿਹਾ ਜਾਂ ਬਹੁੱਤ ਘੱਟ ਨੰਬਰ ਦਿੱਤੇ ਜਾ ਰਹੇ ਹਨ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਜਿਲ੍ਹਾ ਇਕਾਈ ਕਪੂਰਥਲਾ ਦੀ ਇਕ ਹੰਗਾਮੀ ਮੀਟਿੰਗ ਜਿਲ੍ਹਾ ਪ੍ਰਧਾਨ ਪ੍ਰਮੋਦ ਕੁਮਾਰ ਸ਼ਰਮਾਂ ਦੀ ਅਗਵਾਈ ਹੇਠ ਵੀਡਿਉ ਕਾਨਫੰਰਸਿੰਗ ਰਾਹੀਂ ਹੋਈ।ਮੀਟਿੰਗ ਵਿੱਚ ਇੰਦਰਾ ਗਾਂਧੀ ਨੈਸ਼ਨਲ ਯੂਨੀਵਰਸਿਟੀ,ਨਵੀਂ ਦਿੱਲੀ(ਇਗਨੋ)ਤੋਨ ਐਨ ਟੀ ਟੀ ਕਰ ਰਹੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੀ ਕਾਰਜਸ਼ੈਲੀ ਤੋਂ ਆ ਰਹੀਆਂ ਪ੍ਰੇਸ਼ਾਨੀਆਂ ਦੀ ਨਿੰਦਾ ਕੀਤੀ ਗਈ।
ਡੀ ਟੀ ਐਫ ਦੇ ਜਿਲ੍ਹਾ ਪ੍ਰਧਾਨ ਪ੍ਰਮੋਦ ਕੁਮਾਰ ਸ਼ਰਮਾਂ ਅਤੇ ਜਿਲ੍ਹਾ ਜਨਰਲ ਸੱਕਤਰ ਜਯੋਤੀ ਮਹਿੰਦਰੂ ਨੇ ਦੱਸਿਆ ਕਿ ਕੁੱਝ ਪੇਪਰਾਂ ਵਿੱਚ ਵਿਦਿਆਰਥੀਆਂ ਨੂੰ ਬਹੁੱਤ ਵਧੀਆ ਪੇਪਰ ਹੋਣ ਦੇ ਬਾਵਜੂਦ ਮਾਸ ਲੇਵਲ ਤੇ ਜਾਂ ਤਾਂ ਫੇਲ ਕੀਤਾ ਜਾ ਰਿਹਾ ਹੈ ਜਾਂ ਫਿਰ ਅੰਕ ਨਹੁੱਤ ਹੀ ਘੱਟ ਦਿੱਤੇ ਜਾ ਰਜੇ ਹਨ।ਇਸੇ ਤਰ੍ਹਾਂ ਬਹੁੱਤ ਸਾਰੇ ਵਿਦਿਆਰਥੀਆਂ ਨੂੰ ਪ੍ਰੋਜੈਕਟ ਵਰਕ ਦੁਬਾਰਾ ਕਰਨ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ।ਜੱਥੇਨੰਦੀ ਨੇ ਇੰਗਨੋ ਤੋਂ ਮੰਗ ਕੀਤੀ ਕਿ ਉਹ ਆਪਣਾ ਫੈਸਲਾ ਵਾਪਿਸ ਲਵੇ ਕਿਉਕਿ ਹੋਰ ਅਦਾਰਿਆਂ ਵਲ੍ਹੋਂ ਵੀ ਪ੍ਰੋਜੈਕਟ ਵਰਕ ਇੱਕ ਵਾਰ ਹੀ ਕਰਵਾਇਆ ਜਾਂਦਾ ਹੈ,ਪੇਪਰਾਂ ਦਾ ਮੁੱਲਾਕਣ ਵੀ ਦੁਬਾਰਾ ਕੀਤਾ ਜਾਣਾ ਬਣਦਾ ਹੈ ਤਾਂ ਜੋ ਵਿਦਿਆਰਥੀਆਂ ਨਾਲ ਇਨਸਾਫ ਹੋ ਸਕੇ।
ਜੱਥੇਬੰਦੀ ਵਲ੍ਹੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਵਿਦਿਆਰਥੀਆਂ ਦੀ ਅਜਿਹੀ ਖੱਜਲ ਖੁਆਰੀ ਬੰਦ ਕਰਵਾਈ ਜਾਵੇ ਅਤੇ ਇਸ ਮਸਲੇ ਦਾ ਪੱਕਾ ਹੱਲ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ ਦੀ ਪ੍ਰੇਸ਼ਾਨੀ ਘੱਟ ਹੋ ਸਕੇ।ਕਾਨਫੰਰਸਿੰਗ ਵਿੱਚ ਸਰਵ ਸ੍ਰੀ ਸੁੱਚਾ ਸਿੰਘ ਸਾਬਕਾ ਜਿਲ੍ਹਾ ਪ੍ਰਧਾਨ,ਸੁਖਵਿੰਦਰ ਸਿੰਘ ਚੀਮਾਂ ਸਾਬਕਾ ਸੱਕਤਰ,ਚਰਨਜੀਤ ਸਿੰਘ,ਰੋਸ਼ਨ ਲਾਲ,ਅਨਿਲ ਸ਼ਰਮਾਂ,ਦਵਿੰਦਰ ਸਿੰਘ ਵਾਲੀਆ,ਵਿਕਰਮ ਕੁਮਾਰ,ਸੁਖਜੀਤ ਸਿੰਘ,ਸੁਖਵਿੰਦਰ ਸਿੰਘ ਫਗਵਾੜਾ,ਮੇਜਰ ਸਿੰਘ ਭੁੱਲਰ,ਅਮਰਜੀਤ ਸਿੰਘ ਭੁੱਲਰ,ਨਿਰਮਲ ਸਿੰਘ,ਗਰਵਿੰਦਰ ਗਾਂਧੀ,ਨਰਿੰਦਰ ਕੁਮਾਰ ਆਦਿ ਸ਼ਾਮਲ ਸਨ।