ਯੂਨੀਵਰਸਿਟੀਆਂ ਪ੍ਰੀਖਿਆ ਦਾ ਸਮਾਂ ਤਿੰਨ ਦੀ ਥਾਂ ਦੋ ਘੰਟੇ ਕਰਨ: ਯੂਜੀਸੀ

ਨਵੀਂ ਦਿੱਲੀ  (ਸਮਾਜਵੀਕਲੀ) – ਯੂਨੀਵਰਸਿਟੀਆਂ ਕੋਵਿਡ 19 ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਜੁਲਾਈ ਵਿੱਚ ਆਨਲਾਈਨ ਜਾਂ ਆਫਲਾਈਨ ਰਾਹੀਂ ਸਮੈਸਟਰ ਪ੍ਰੀਖਿਆਵਾਂ ਲੈ ਸਕਦੀਆਂ ਹਨ। ਪ੍ਰੀਖਿਆ ਦਾ ਸਮਾਂ ਤਿੰਨ ਘੰਟਿਆਂ ਤੋਂ ਘਟਾ ਕੇ ਦੋ ਘੰਟੇ ਕੀਤਾ ਜਾ ਸਕਦਾ ਹੈ। ਯੂਜੀਸੀ ਨੇ ਆਪਣੀਆਂ ਸਿਫਾਰਸ਼ਾਂ ਵਿੱਚ ਇਹ ਗੱਲ ਕਹੀ ਹੈ।

ਯੂਜੀਸੀ ਨੇ ਕਿਹਾ ਹੈ ਕਿ ਆਖਰੀ ਸਮੈਸਟਰ ਦੇ ਵਿਦਿਆਰਥੀਆਂ ਲਈ ਪ੍ਰੀਖਿਆ ਜੁਲਾਈ ਵਿੱਚ ਲਈ ਜਾਵੇ। ਯੂਨੀਵਰਸਿਟੀਆਂ ਆਪਣੀ ਸਹੂਲਤ ਮੁਤਾਬਕ ਪ੍ਰੀਖਿਆ ਆਨਲਾਈਨ ਜਾ ਆਫਲਾਈਨ ਲੈ ਸਕਦੀਆਂ ਹਨ। ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਸਾਰੇ ਵਿਦਿਆਰਥੀਆਂ ਨੂੰ ਬਰਾਬਰੀ ਦਾ ਮੌਕਾ ਦਿੱਤਾ ਜਾਵੇ।

Previous articleਪੰਜਾਬ: 31 ਨਵੇਂ ਕੇਸਾਂ ਵਿੱਚੋਂ 26 ਹਜ਼ੂਰ ਸਾਹਿਬ ਤੋਂ ਪਰਤਣ ਵਾਲੇ
Next articleਬਾਬਾਸਾਹਿਬ ਅੰਬੇਡਕਰ ਜੀ ਅਤੇ ਪੰਜਾਬ