ਯੂਨੀਟੈੱਕ ਪ੍ਰਮੋਟਰ ਸੰਜੈ ਚੰਦਰਾ ਨੂੰ ਮਿਲੀ ਅੰਤਰਿਮ ਜ਼ਮਾਨਤ

ਨਵੀਂ ਦਿੱਲੀ (ਸਮਾਜਵੀਕਲੀ) :  ਸੁਪਰੀਮ ਕੋਰਟ ਨੇ ਯੂਨੀਟੈੱਕ ਲਿਮਟਿਡ ਦੇ ਪ੍ਰਮੋਟਰ ਸੰਜੈ ਚੰਦਰਾ ਦੀ ਅੰਤਰਿਮ ਜ਼ਮਾਨਤ ਮਨਜ਼ੂਰ ਕਰ ਲਈ ਹੈ। ਚੰਦਰਾ ਘਰ ਖਰੀਦਣ ਦੇ ਚਾਹਵਾਨ ਲੋਕਾਂ ਨਾਲ ਕਥਿਤ ਧੋਖਾਧੜੀ ਦੇ ਦੋਸ਼ਾਂ ਤਹਿਤ ਪਿਛਲੇ ਤਿੰਨ ਸਾਲ ਤੋਂ ਜੇਲ੍ਹ ਵਿੱਚ ਹੈ। ਚੰਦਰਾ ਨੇ ਜ਼ਮਾਨਤ ਅਰਜ਼ੀ ਵਿੱਚ ਆਪਣੇ ਮਾਤਾ-ਪਿਤਾ ’ਚੋਂ ਇਕ ਦੇ ਹਸਪਤਾਲ ਵਿੱਚ ਦਾਖ਼ਲ ਹੋਣ ਦਾ ਹਵਾਲਾ ਦਿੱਤਾ ਸੀ।

ਚੰਦਰਾ ਨੇ ਵਕੀਲ ਨੇ ਸਿਖਰਲੀ ਅਦਾਲਤ ਨੂੰ ਦੱਸਿਆ ਸੀ ਕਿ ਉਸ ਦੇ ਮਾਤਾ-ਪਿਤਾ ’ਚੋਂ ਇਕ ਜਣਾ ਕੋਵਿਡ-19 ਦੀ ਲਾਗ ਨਾਲ ਪੀੜਤ ਹੈ ਤੇ ਹਸਪਤਾਲ ’ਚ ਜ਼ੇਰੇ ਇਲਾਜ ਹੈ। ਕਾਬਿਲੇਗੌਰ ਹੈ ਕਿ ਇਸ ਸਾਲ 20 ਜਨਵਰੀ ਨੂੰ ਸੁਪਰੀਮ ਕੋਰਟ ਨੇ ਯੂਨੀਟੈੱਕ ਲਿਮਟਿਡ ਦੇ 12000 ਤੋਂ ਵੱਧ ਹੋਮ ਬਾਇਰਜ਼ ਨੂੰ ਰਾਹਤ ਦਿੰਦਿਆਂ ਕੇਂਦਰ ਨੂੰ ਰਿਐਲਿਟੀ ਫਰਮ ਦਾ ਪੂਰਾ ਕੰਟਰੋਲ ਅਾਪਣੇ ਹੱਥਾਂ ’ਚ ਲੈਣ ਤੇ ਨਾਮਜ਼ਦ ਡਾਇਰੈਕਟਰਾਂ ਦਾ ਨਵਾਂ ਬੋਰਡ ਥਾਪਣ ਦੀ ਇਜਾਜ਼ਤ ਦੇ ਦਿੱਤੀ ਸੀ।

Previous articleਸ਼੍ਰਿੰਗਲਾ ਵੱਲੋਂ ਅਮਰੀਕੀ ਵਿਦੇਸ਼ ਰਾਜ ਮੰਤਰੀ ਨਾਲ ਵਰਚੁਅਲ ਮੀਟਿੰਗ
Next articleਹੌਟ ਸਪਰਿੰਗਜ਼ ਤੇ ਗੋਗਰਾ ’ਚੋਂ ਚੀਨੀ ਫ਼ੌਜ ਦਾ ਪਿੱਛੇ ਹਟਣਾ ਜਾਰੀ