ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਅੱਜ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਯੂਥ ਵੈੱਲਫੇਅਰ ਕਲੱਬ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਕਲੱਬ ਦੀ ਸਾਲਾਨਾ ਰਿਪੋਰਟ ਕਨਵੀਨਰ ਅੰਮ੍ਰਿਤਪਾਲ ਸਿੰਘ ਜੀ ਨੇ ਪੇਸ਼ ਕੀਤੀ
ਇਸ ਮੌਕੇ ਕਲੱਬ ਦੀ ਪ੍ਰਬੰਧਕ ਕਮੇਟੀ ਦੀ ਚੋਣ ਗੁਰਵਿੰਦਰਜੀਤ ਸਿੰਘ ਔਜਲਾ ਚੇਅਰਮੈਨ ਯੂਥ ਵੈੱਲਫੇਅਰ ਕਲੱਬ ਦੀ ਪ੍ਰਧਾਨਗੀ ਹੇਠ ਕੀਤੀ ਗਈ ਪ੍ਰਧਾਨਗੀ ਚੋਣ ਲਈ ਜਸਪ੍ਰੀਤ ਸਿੰਘ ਢਿੱਲੋਂ ਦਾ ਨਾਂ ਬਲਵਿੰਦਰ ਸਿੰਘ ਬੱਬੀ ਵਾਈ ਚੇਅਰਮੈਨ ਜੀ ਵੱਲੋਂ ਪੇਸ਼ ਕੀਤਾ ਗਿਆ ਜਿਸ ਦੀ ਤਾਈਦ ਕਲਵੰਤ ਸਿੰਘ ਕੌੜਾ ਅਤੇ ਆਈਜਕ ਮਸੀਹ ਵੱਲੋਂ ਕੀਤੀ ਗਈ ਜਿਸ ਨੂੰ ਸਰਬਸੰਤੀ ਨਾਲ ਸਾਰੇ ਮੈਂਬਰ ਸਾਹਿਬਾਨਾਂ ਵੱਲੋਂ ਪ੍ਰਵਾਨ ਕੀਤਾ ਗਿਆ ਇਸ ਮੌਕੇ ਕਲੱਬ ਦੇ ਬਾਕੀ ਮੈਂਬਰ ਸਾਹਿਬਾਨ ਦੀ ਵੀ ਚੋਣ ਕੀਤੀ ਗਈ
ਜਿਸ ਵਿੱਚ ਅੱਜ ਇੱਕ ਮਸੀਹ ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਰੌਲੀ ਮੀਤ ਪ੍ਰਧਾਨ ਅਮਰਜੀਤ ਸਿੰਘ ਲਿੱਤਰਾਂ ਮੀਤ ਪ੍ਰਧਾਨ ਮੈਡਮ ਸੁਨੀਤਾ ਗਿੱਲ ਸੈਕਟਰੀ ਕਲਵੰਤ ਸਿੰਘ ਕੌੜਾ ਖਜਾਨਚੀ ਮਨਪ੍ਰੀਤ ਕੌਰ ਮਨੀ ਪੀ ਆਰ ਓ ਡਾਕਟਰ ਸੁਖਦੇਵ ਸਿੰਘ ਰੰਧਾਵਾ ਮੈਨੇਜਰ ਆਦਿ ਨਿਯੁਕਤ ਕੀਤੇ ਗਏ ਇਸ ਮੌਕੇ ਹਾਜ਼ਰ ਮੈਂਬਰ ਸ੍ਰੀ ਸ਼ੀਤਲ ਰਾਮ ਜੀ ਵਿਨੋਦ ਕੁਮਾਰ ਤਨੇਜਾ ਮੈਡਮ ਜਸਨੀਤ ਕੌਰ ਮੈਡਮ ਸ਼ਮਿੰਦਰ ਕੌਰ ਮੈਡਮ ਕਮਲੇਸ਼ ਰਾਣੀ ਜੀ ਸ: ਸੁਖਬੀਰ ਸਿੰਘ ਖ਼ਾਲਸਾ ਕਰਪੂਥਲਾ ਮਿਸ ਸੁਨੀਤਾ ਕਾਲਾ ਸੰਘਿਆਂ ਰਾਕੇਸ਼ ਕੁਮਾਰ ਜੀ ਮਿਸ ਸੰਜਨਾ ਅਰੋੜਾ ਆਦਿ ਹਾਜ਼ਰ ਸਨ