ਹੈਪੀ ਸੀਡਰ ਨਾਲ ਬਿਜਾਈ ਦਾ ਖਰਚਾ ਘਟਿਆ ਅਤੇ ਨਦੀਨਾਂ ਤੋਂ ਮਿਲੀ ਮੁਕਤੀ ।ਸਨਦੀਪ ਸਿੰਘ, ਏ ਡੀ ਓ

(ਸਮਾਜ ਵੀਕਲੀ) : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਖੰਨਾ ਵੱਲੋਂ ਡਾ ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾ ਜਸਵਿੰਦਰ ਪਾਲ ਸਿੰਘ ਖੇਤੀਬਾੜੀ ਅਫ਼ਸਰ ਖੰਨਾ ਦੀ ਅਗਵਾਈ ਹੇਠ ਅੱਜ ਪਿੰਡ ਜਟਾਣਾ ਵਿਖੇ ਹੈਪੀ ਸੀਡਰ ਨਾਲ ਬੀਜੀ ਗਈ ਕਣਕ ਦਾ ਨਿਰੀਖਣ ਕੀਤਾ ਗਿਆ ।

ਇਸ ਮੌਕੇ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਹਾ ਕਿ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰਨ ਨਾਲ ਕਣਕ ਦੀ ਕਾਸ਼ਤ ਦਾ ਖਰਚਾ ਘਟਦਾ ਹੈ । ਹੈਪੀ ਸੀਡਰ ਨਾਲ ਕਣਕ ਵਿਚ ਨਦੀਨਾਂ ਦੀ ਸਮੱਸਿਆ ਨਾ ਮਾਤਰ ਆਓਂਦੀ ਹੈ। ਬਲਾਕ ਖੰਨਾ ਦੇ ਪਿੰਡ ਜਟਾਣਾ ਦੇ ਕਿਸਾਨਾਂ ਨੇ ਹੈਪੀ ਸੀਡਰ ,ਸੁਪਰ ਸੀਡਰ ਆਪਣਾ ਕੇ ਆਪਣਾ ਕਣਕ ਦਾ ਖਰਚਾ ਘਟਾਇਆ ਅਤੇ ਵਾਤਾਵਰਣ ਨੂੰ ਵੀ ਪ੍ਰਦੂਸ਼ਤ ਹੋਣ ਤੋਂ ਬਚਾਇਆ ਹੈ। ਕਣਕ ਨੂੰ ਬਜਾਈ ਕਰਨ ਤੋਂ ਪਹਿਲਾਂ ਜੀਵਾਣੂ ਖਾਦ ਦਾ ਟੀਕਾ ਲਗਾਇਆ ਗਿਆ ਸੀ ਜਿਸ ਦੇ ਚੰਗੇ ਨਤੀਜੇ ਫ਼ਸਲ ਵਿਚ ਵੇਖਣ ਨੂੰ ਮਿਲ ਰਹੇ ਹਨ।

ਉਹਨਾਂ ਪਿੰਡ ਜਟਾਣਾ ਦੇ ਕਿਸਾਨਾਂ ਦੀ ਪ੍ਰਸੰਸਾ ਵੀ ਕੀਤੀ ਜਿਹਨਾ ਨੇ ਝੋਨੇ ਦੇ ਨਾੜ ਨੂੰ ਬਿਨਾਂ ਅੱਗ ਲਾਏ ਹੈਪੀ ਸੀਡਰ ਅਤੇ ਸੁਪਰ ਸੀਡਰ  ਕਣਕ ਦੀ ਬਜਾਈ ਕੀਤੀ ਅਤੇ ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਇਆ । ਉਹਨਾਂ ਕਿਹਾ ਬਲਾਕ ਦੇ ਬਾਕੀ ਪਿੰਡਾਂ ਦੇ ਕਿਸਾਨਾਂ ਨੂੰ ਇਸ ਪਿੰਡ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਆਪਣਾ ਖੇਤੀ ਖਰਚੇ ਘਟਾ ਸਕਣ। ਇਸ ਮੌਕੇ ਅਮਨਦੀਪ ਸਿੰਘ ,ਨਰਪਿੰਦਰ ਸਿੰਘ, ਸੁਖਵਿੰਦਰ ਸਿੰਘ ਸਕੱਤਰ ਸਹਿਕਾਰੀ ਸਭਾ, ਨਾਨਕ ਸਿੰਘ ਅਤੇ ਮਨਜਿੰਦਰ ਸਿੰਘ ਹਾਜ਼ਿਰ ਸਨ।

Previous articleਦੀਪਕ
Next articleਦੁਨੀਆਂ ਅੰਦਰ ਸੱਜ-ਪਿਛਾਖੜ ਦਾ ਮਾਰੂ ਉਭਾਰ