ਯੂਕੇ ’ਚ ਕਰੋਨਾ ਦੇ ਇਕ ਹੋਰ ਨਵੇਂ ਰੂਪ ਦੀ ਪਛਾਣ; ਲੌਕਡਾਊਨ ਕੀਤਾ ਸਖ਼ਤ

ਲੰਡਨ (ਸਮਾਜ ਵੀਕਲੀ) : ਯੁੂਕੇ ਵਿੱਚ ਕਰੋਨਾਵਾਇਰਸ ਦੇ ਇਕ ਹੋਰ ਨਵੇਂ ਰੂਪ ਦੀ ਪਛਾਣ ਹੋਈ ਹੈ, ਜੋ ਬਹੁਤ ਹੀ ਖ਼ਤਰਨਾਕ ਹੈ। ਇਸ ਵਾਇਰਸ ਨਾਲ ਪੀੜਤ ਦੋ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਬੀਤੇ ਕੁਝ ਹਫ਼ਤਿਆਂ ਵਿੱਚ ਦੱਖਣੀ ਅਫਰੀਕਾ ਦੀ ਯਾਤਰਾ ਕੀਤੀ ਸੀ। ਸਿਹਤ ਮੰਤਰੀ ਮੈਟ ਹੈਨਕੌਕ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵਾਇਰਸ ਦਾ ਨਵਾਂ ਰੁੂਪ ਹਾਲ ਹੀ ਵਿੱਚ ਸਾਹਮਣੇ ਆਏ ਸਟ੍ਰੇਨ ਤੋਂ ਵਧ ਤੇਜ਼ੀ ਨਾਲ ਫੈਲਦਾ ਹੈ ਜੋ ਚਿੰਤਾ ਦਾ ਵਿਸ਼ਾ ਹੈ।

Previous articleਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ ’ਤੇ ਗ੍ਰਨੇਡ ਸੁੱਟਿਆ, ਤਿੰਨ ਸੀਆਰਪੀਐਫ ਜਵਾਨ ਜ਼ਖ਼ਮੀ
Next articleਇਤਿਹਾਸ ਗਵਾਹ ਅੰਦੋਲਨ ਦਾ ਹੱਲ ਗੱਲਬਾਤ ਨਾਲ ਹੀ ਸੰਭਵ: ਤੋਮਰ