ਪਹਿਲੀਵਾਰ ਚੁਣੇ ਗਏ ਦੋ ਪੰਜਾਬੀ ਕੌਂਸਲਰ ਗੁਰਦੁਆਰਾ ਪਰਬੰਧਕ ਕਮੇਟੀ ਵੱਲੋਂ ਉਚੇਚੇ ਤੌਰ ‘ਤੇ ਸਨਮਾਨਿਤ 

ਲੰਡਨ (ਸਮਰਾ) : ਬੀਤੇ ਦਿਨੀ ਸਥਾਨਕ ਗੁਰੂ ਹਰਕਿ੍ਰਸ਼ਨ ਸਾਹਿਬ ਗੁਰਦੁਆਰਾ ਓਡਬੀ ਵਿਖੇ ਇਕ ਪਰਭਾਵੀ ਸਮਾਗਮ ਦੌਰਾਨ ਓਡਬੀ  ਐਂਡ ਵਿਗਸਟਨ ਬਰੋ ਕੌਂਸਲ ਦੀਆਂ ਹੁਣਵੀਆਂ ਚੋਣਾਂ ਚ ਭਾਰੂ ਬਹੁਮਤ ਨਾਲ ਜਿੱਤੇ ਦੋ ਪੰਜਾਬੀ ਕੌਂਸਲਰਾਂ ਕਮਲ ਸਿੰਘ ਘਟੋਰੇ ਤੇ ਰਾਣੀ ਮਾਹਿਲ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੁੱਚੇ ਪੰਜਾਬੀ ਭਾਈਚਾਰੇ ਵੱਲੋਂ ਸਨਮਾਨਿਤ ਕੀਤਾ ਗਿਆ । ਆਖੰਡ ਪਾਠ ਦੇ ਭੋਗ ਉਪਰੰਤ ਦੋਵੇਂ ਕੌਂਸਲਰਾਂ ਨੂੰ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਰਾਏ ਵੱਲੋਂ ਸਿਰੋਪੇ ਭੇਂਟ ਕੀਤੇ ਗਏ ਤੇ ਨਾਲ ਹੀ ਯਾਦਗਾਰੀ ਟ੍ਰਾਫੀਆਂ ਵੀ ਭੇਂਟ ਕੀਤੀਆ ਗਈਆਂ । ਇਸ ਮੌਕੇ ਬੋਲਦਿਆਂ ਗੁਰਦੁਆਰਾ ਪਰਬੰਧਕ ਕਮੇਟੀ ਦੇ ਸਕੱਤਰ ਮਨਦੀਪ ਸਿੰਘ ਨੇ ਕਿਹਾ ਕਿ ਕਮਲ ਸਿੰਘ ਤੇ ਰਾਣੀ ਮਾਹਿਲ ਦੀ ਜਿੱਤ  ਮਈ  ਮਹੀਨੇ  ਹੋਈਆ ਕੌਂਸਲ ਚੋਣਾਂ ਚ ਪੰਜਾਬੀ ਭਾਈਚਾਰੇ ਦੀ ਇਕ  ਵੱਡੀ ਤੇ ਇਤਿਹਾਸਕ ਪ੍ਰਾਪਤੀ ਹੈ । ਇਹਨਾਂ ਦੀ ਜਿੱਤ ਨਾਲ ਇਸ  ਇਲਾਕੇ ਦੀਆਂ ਦੋ ਲੋਕਲ ਗਵਰਨਮੈਂਟਾਂ (ਓਡਬੀ  ਐਂਡ ਵਿਗਸਟਨ ਬਰੋ ਤੇ ਮਾਰਕੀਟ ਹਾਰਬਰੋ ਕੌਂਸਲ ) ਚ  ਹੁਣ ਪੰਜਾਬੀਆਂ ਨੂੰ ਪਹਿਲੀ ਵਾਰ ਪ੍ਰਤੀਨਿਧਤਾ ਮਿਲੀ ਹੈ ।
                  ਕੌਂਸਲਰ ਕਮਲ ਸਿੰਘ  ਤੇ ਕੌਂਸਲਰ ਰਾਣੀ ਮਾਹਿਲ ਨੇ ਗੁਰਦੁਆਰਾ ਕਮੇਟੀ ਵੱਲੋਂ ਉਹਨਾ ਨੂੰ ਮਾਣ ਸਨਮਾਨ ਦਿੱਤੇ ਜਾਣ ਵਾਸਤੇ ਤਹਿ ਦਿਲੋਂ ਧੰਨਵਾਦ ਕਰਦਿਆਂ ਇਹ ਅਹਿਦ ਕੀਤਾ ਗਿਆ ਕਿ ਭਾਵੇਂ ਕਿ ਉਹ ਪਹਿਲਾਂ ਵੀ ਆਪਣੇ ਭਾਈਚਾਰੇ ਦੀ ਸਮਰੱਥਾ ਮੁਤਾਬਿਕ ਹਮੇਸ਼ਾ ਹੀ ਸੇਵਾ ਕਰਦੇ ਰਹੇ ਹਨ ਪਰ ਹੁਣ ਜੋ ਨਵੀਂ ਜ਼ੁੰਮੇਵਾਰੀ ਮਿਲੀ ਹੈ ਉਸ  ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਭਾਈਚਾਰੇ  ਦੇ  ਭਲੇ  ਹਿਤ  ਕੋਈ ਕਸਰ ਬਾਕੀ ਨਹੀਂ ਛੱਡਣਗੇ । ਉਹਨਾ ਇਹ ਵੀ ਕਿਹਾ ਕਿ ਭਾਈਚਾਰੇ  ਦੇ ਕਿਸੇ ਵੀ ਮੈਂਬਰ ਨੂੰ ਉਹਨਾਂ ਦੀਆ ਸੇਵਾਵਾਂ ਦੀ ਕਿਸੇ ਵੇਲੇ ਵੀ ਲੋੜ ਹੋਵੇ ਤਾਂ ਉਹ ਮਿਲ ਸਕਦੇ ਹਨ ਹਰ ਪੱਖੋਂ ਲੋੜੀਂਦਾ ਸਹਿਯੋਗ ਤੇ ਸਹਾਇਤਾ ਕੀਤੀ ਜਾਵੇਗੀ । ਇੱਥੇ ਜਿਕਰਯੋਗ ਹੈ ਕਿ ਉਕਤ ਵਰਣਿਤ ਦੋਵੇਂ ਕੌਂਸਲਰ ਯੂ ਕੇ ਦੀ ਸੱਤਾਧਾਰੀ ਕੰਜਰਵੇਟਿਵ ਪਾਰਟੀ ਨਾਲ ਸੰਬੰਧਿਤ ਹਨ ਤੇ ਦੋਵੇਂ ਪਹਿਲੀ ਵਾਰ ਚੁਣੇ ਗਏ ਹਨ । ਇਹ ਵੀ ਦੱਸਣਯੋਗ ਹੈ ਕਿ ਰਾਣੀ ਮਾਹਿਲ ਨੂੰ ਮਾਰਕੀਟ ਹਾਰਬਰੋ ਕੌਂਸਲ ਦੀ ਪਹਿਲੀ ਪੰਜਾਬਣ ਕੌਂਸਲਰ ਅਤੇ ਕਮਲ ਸਿੰਘ ਘਟੋਰੇ ਨੂੰ ਓਡਬੀ  ਐਂਡ ਵਿਗਸਟਨ ਬਰੋ ਕੌਂਸਲ ਦੇ ਪਹਿਲੇ ਸਿੱਖ ਕੌਂਸਲਰ ਚੁਣੇ ਜਾਣ ਦੇ ਨਾਲ ਨਾਲ ਹੀ ਵਿਰੋਧੀ ਧਿਰ ਦੇ ਡਿਪਟੀ ਲੀਡਰ ਵੀ ਚੁਣੇ ਜਾਣ ਦਾ ਮਾਣ ਪ੍ਰਾਪਤ ਹੋਇਆ ਹੈ ।
Previous articleXi’s North Korea visit has nothing to do with US: China
Next articleOne nation one poll one day..