ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਸੰਗਠਨ ਦੀ ਇਕ ਸਾਬਕਾ ਮੁਖੀ ਦਾ ਕਹਿਣਾ ਹੈ ਕਿ ਯੂਏਈ ਵਿਚੋਂ ਭੱਜਣ ਦਾ ਯਤਨ ਕਰਨ ਵਾਲੀ ਸ਼ਹਿਜ਼ਾਦੀ ‘ਪ੍ਰੇਸ਼ਾਨੀ ਤੇ ਸ਼ਸ਼ੋਪੰਜ ਵਿਚ ਪਈ ਮੁਟਿਆਰ ਹੈ’। ਮੇਰੀ ਰੌਬਿਨਸਨ ਨੇ ਬੀਬੀਸੀ ਦੇ ਇਕ ਪ੍ਰੋਗਰਾਮ ਦੌਰਾਨ ਦੱਸਿਆ ਕਿ ਉਸ ਨੂੰ ਦੁਬਈ ਦੇ ਸ਼ਾਸਕ ਸ਼ੇਖ਼ ਮੁਹੰਮਦ ਬਿਨ ਰਾਸ਼ਿਦ ਅਲ-ਮਖ਼ਤੂਮ ਦੀ ਪਤਨੀ ਸ਼ਹਿਜ਼ਾਦੀ ਹਯਾ ਨੇ ਆਪਣੀ ਧੀ ਸ਼ੇਖ਼ ਲਤੀਫ਼ਾ ਦੀ ਮਦਦ ਲਈ ਸੱਦਿਆ ਸੀ। ਲਤੀਫ਼ਾ ਨੂੰ ਯੂਏਈ ਛੱਡਣ ਮਗਰੋਂ ਭਾਰਤੀ ਸਮੁੰਦਰੀ ਇਲਾਕੇ ਵਿਚੋਂ ਮਾਰਚ ’ਚ ਫੜ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਉਹ ਜਨਤਕ ਤੌਰ ’ਤੇ ਸਾਹਮਣੇ ਨਹੀਂ ਆਈ। ਇਕ ਯੂ-ਟਿਊਬ ਵੀਡੀਓ ਵਿਚ ਸ਼ਹਿਜ਼ਾਦੀ ਲਤੀਫ਼ਾ ਨੇ ਕਿਹਾ ਸੀ ਕਿ ਉਹ ਪਰਿਵਾਰ ਵੱਲੋਂ ਉਸ ’ਤੇ ਲਾਈਆਂ ਪਾਬੰਦੀਆਂ ਤੋਂ ਦੁਖੀ ਹੋ ਕੇ ਯੂਏਈ ਛੱਡ ਰਹੀ ਹੈ। ਯੂਏਈ ਅਥਾਰਿਟੀ ਵੱਲੋਂ ਰਿਲੀਜ਼ ਕੀਤੀਆਂ ਫੋਟੋਆਂ ਵਿਚ ਰੌਬਿਨਸਨ ਨੂੰ ਲਤੀਫ਼ਾ ਨਾਲ ਦੇਖਿਆ ਗਿਆ ਹੈ। ਮੇਰੀ ਨੇ ਕਿਹਾ ਕਿ ਲਤੀਫ਼ਾ ਜਜ਼ਬਾਤੀ ਤੌਰ ’ਤੇ ਥੋੜ੍ਹੀ ਕਮਜ਼ੋਰ ਹੈ ਤੇ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਮੈਡੀਕਲ ਦੇਖਭਾਲ ਦੀ ਲੋੜ ਹੈ।
UK ਯੂਏਈ ਦੀ ਸ਼ਹਿਜ਼ਾਦੀ ਲਤੀਫ਼ਾ ਨੂੰ ‘ਮੈਡੀਕਲ ਦੇਖਭਾਲ’ ਦੀ ਲੋੜ