ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਕਲੀਆਂ ਦੇ ਬਾਦਸ਼ਾਹ ਜਨਾਬ ਕੁਲਦੀਪ ਮਾਣਕ ਜੀ ਦੇ ਲਖਤੇ ਜਿਗਰ ਯੁੱਧਵੀਰ ਮਾਣਕ ਜਲਦ ਹੀ ਇਕ ਨਵੇਂ ਸੱਭਿਆਚਾਰਕ ਟਰੈਕ ਨਾਲ ਹਾਜ਼ਰੀ ਭਰੇਗਾ। ਮਾਣਕ ਸੁਰਜੀਤ ਅਤੇ ਮਨੋਹਰ ਧਾਰੀਵਾਲ ਨੇ ਦੱਸਿਆ ਕਿ ਯੁੱਧਵੀਰ ਮਾਣਕ ਪੰਜਾਬੀਆਂ ਦੀਆਂ ਦੁਆਵਾਂ ਸਦਕਾ ਬਿਲਕੁੱਲ ਠੀਕ ਹਨ ਅਤੇ ਉਹ ਆਪਣੇ ਪਰਿਵਾਰ ਵਿਚ ਰਾਜੀਖੁਸ਼ ਰਹਿ ਰਹੇ ਹਨ। ਮਾਣਕ ਸੁਰਜੀਤ ਇਸ ਮੌਕੇ ਗਾਇਕ ਮੀਤ ਮਾਣਕ, ਸੁਰਜੀਤ ਬੈਂਸ, ਜੀਤ ਖਾਨ ਅਤੇ ਯੁੱਧਵੀਰ ਮਾਣਕ ਦੇ ਮਾਤਾ ਸ਼੍ਰੀਮਤੀ ਸਰਬਜੀਤ ਕੌਰ ਹਾਜ਼ਰ ਸਨ। ਕੁਲਦੀਪ ਮਾਣਕ ਜੀ ਦੀ ਫੁੱਲਵਾੜੀ ਦਾ ਇਹ ਫੁੱਲ ਫਿਰ ਦੁਬਾਰਾ ਪੰਜਾਬੀ ਗਾਇਕੀ ਵਿਚ ਆਪਣੀ ਮਹਿਕ ਬਿਖੇਰੇਗਾ, ਇਸ ਖ਼ਬਰ ਨਾਲ ਸਮੁੱਚੇ ਪੰਜਾਬੀਆਂ ਵਿਚ ਖੁਸ਼ੀ ਦੀ ਲਹਿਰ ਹੈ।
HOME ਯੁੱਧਵੀਰ ਮਾਣਕ ਜਲਦ ਲੈ ਕੇ ਹਾਜ਼ਰ ਹੋਵੇਗਾ ਨਵਾਂ ਟਰੈਕ – ਮਾਣਕ ਸੁਰਜੀਤ,...