ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਬੋਲੀ ਪਾਉਣ ਵਾਲੇ ਹਰਫ਼ਨਮੌਲਾ ਭਾਰਤੀ ਖਿਡਾਰੀ ਯੁਵਰਾਜ ਸਿੰਘ ਦੀ ਸਾਖ਼ ਮੰਗਲਵਾਰ ਨੂੰ ਇੱਥੇ ਹੋਣ ਵਾਲੀ ਨੀਲਾਮੀ ਵਿੱਚ ਦਾਅ ’ਤੇ ਲੱਗੀ ਹੋਵੇਗੀ। ਇਸ ਸਾਲ ਹੋਣ ਵਾਲੇ ਵਿਸ਼ਵ ਕੱਪ ਦੇ ਮੱਦੇਨਜ਼ਰ ਫਰੈਂਚਾਈਜ਼ੀ ਦੀਆਂ ਨਜ਼ਰਾਂ ਵਿਦੇਸ਼ੀ ਖਿਡਾਰੀਆਂ ਦੀ ਮੌਜੂਦਗੀ ’ਤੇ ਹਨ।
ਯੁਵਰਾਜ ਜਦੋਂ ਲੈਅ ਵਿੱਚ ਸੀ, ਤਾਂ ਉਸ ਦੇ ਲਈ 16 ਕਰੋੜ ਰੁਪਏ ਦੀ ਬੋਲੀ ਲੱਗੀ ਸੀ, ਪਰ ਪਿਛਲੇ ਸੈਸ਼ਨ ਵਿੱਚ ਕਿੰਗਜ਼ ਇਲੈਵਨ ਪੰਜਾਬ ਨੇ ਉਸ ਨੂੰ ਅਤੇ ਕ੍ਰਿਸ ਗੇਲ ਨੂੰ ਆਧਾਰ ਕੀਮਤ ਦੋ ਕਰੋੜ ’ਤੇ ਹੀ ਰੱਖਿਆ ਸੀ। ਜਿੱਥੇ ਗੇਲ ਨੇ ਆਪਣੇ ਪ੍ਰਦਰਸ਼ਨ ਨਾਲ ਟੀਮ ਦਾ ਵਿਸ਼ਵਾਸ ਜਿੱਤਿਆ, ਉਥੇ ਯੁਵਰਾਜ ਅੱਠ ਮੈਚਾਂ ਦੌਰਾਨ ਸਿਰਫ਼ 65 ਦੌੜਾਂ ਹੀ ਬਣਾ ਸਕਿਆ। ਇਸ ਵਿੱਚ ਕੋਈ ਹੈਰਾਨੀ ਨਹੀਂ ਕਿ ਟੀਮ ਨੇ ਉਸ ਨੂੰ ਛੱਡਣ ਦਾ ਫ਼ੈਸਲਾ ਕੀਤਾ। ਭਾਰਤ ਲਈ ਜੂਨ 2017 ਵਿੱਚ ਆਖ਼ਰੀ ਵਾਰ ਖੇਡਣ ਵਾਲੇ 37 ਸਾਲ ਦੇ ਖਿਡਾਰੀ ਨੇ ਖ਼ੁਦ ਨੂੰ ਇੱਕ ਕਰੋੜ ਰੁਪਏ ਦੇ ਆਧਾਰ ਮੁੱਲ ਦੀ ਸੂਚੀ ਵਿੱਚ ਰੱਖਿਆ ਹੈ। ਇਸ ਸੂਚੀ ਵਿੱਚ ਰਿਧੀਮਾਨ ਸਾਹਾ, ਮੁਹੰਮਦ ਸ਼ਮੀ ਅਤੇ ਅਕਸਰ ਪਟੇਲ ਵਰਗੇ ਖਿਡਾਰੀ ਵੀ ਸ਼ਾਮਲ ਹਨ। ਨਵੇਂ ਸ਼ਹਿਰ ਵਿੱਚ ਨੀਲਾਮੀ ਹੋਣ ਦੇ ਨਾਲ ਹੀ ਇਸ ਵਾਰ ਇਸ ਵਿੱਚ ਨਵੇਂ ਪ੍ਰਬੰਧਕ ਵੀ ਵਿਖਾਈ ਦੇਣਗੇ।
Sports ਯੁਵਰਾਜ ਸਿੰਘ ਦੀ ਸਾਖ਼ ਦਾਅ ’ਤੇ