ਯਸ਼ਵਰਧਨ ਕੁਮਾਰ ਸਿਨਹਾ ਮੁੱਖ ਸੂਚਨਾ ਕਮਿਸ਼ਨਰ ਨਿਯੁਕਤ

ਨਵੀਂ ਦਿੱਲੀ (ਸਮਾਜ ਵੀਕਲੀ) : ਰਾਸ਼ਟਰਪਤੀ ਭਵਨ ਵਲੋਂ ਜਾਰੀ ਬਿਆਨ ਅਨੁਸਾਰ ਯਸ਼ਵਰਧਨ ਕੁਮਾਰ ਸਿਨਹਾ ਨੂੰ ਮੁੱਖ ਸੂਚਨਾ ਕਮਿਸ਼ਨਰ (ਸੀਆਈਸੀ) ਨਿਯੁਕਤ ਕੀਤਾ ਗਿਆ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਵਿੱਚ ਹੋਏ ਸਮਾਗਮ ਦੌਰਾਨ ਸਿਨਹਾ ਨੂੰ ਕੇਂਦਰੀ ਸੂਚਨਾ ਕਮਿਸ਼ਨ ਦੇ ਮੁੱਖ ਸੂਚਨਾ ਕਮਿਸ਼ਨਰ ਵਜੋਂ ਅਹੁਦੇ ਦੀ ਸਹੁੰ ਚੁਕਾਈ।

ਇਹ ਅਹੁਦਾ 26 ਅਗਸਤ ਨੂੰ ਬਿਮਲ ਜੁਲਕਾ ਦਾ ਕਾਰਜਕਾਲ ਸਮਾਪਤ ਹੋਣ ਮਗਰੋਂ ਪਿਛਲੇ ਦੋ ਮਹੀਨਿਆਂ ਤੋਂ ਖਾਲੀ ਪਿਆ ਸੀ। ਸਾਬਕਾ ਰਾਜਦੂਤ ਸਿਨਹਾ ਪਹਿਲੀ ਜਨਵਰੀ 2019 ਨੂੰ ਸੂਚਨਾ ਕਮਿਸ਼ਨਰ ਨਿਯੁਕਤ ਕੀਤੇ ਗਏ ਸਨ। ਊਨ੍ਹਾਂ ਯੂਕੇ ਅਤੇ ਸ੍ਰੀਲੰਕਾ ਲਈ ਭਾਰਤ ਦੇ ਹਾਈ ਕਮਿਸ਼ਨਰ ਵਜੋਂ ਸੇਵਾਵਾਂ ਦਿੱਤੀਆਂ ਸਨ। ਹਲਫ਼ ਲੈਣ ਤੋਂ ਬਾਅਦ ਵਿੱਚ ਸਿਨਹਾ ਵਲੋਂ ਪੱਤਰਕਾਰ ਊਦੈ ਮਾਹੁਰਕਰ, ਸਾਬਕਾ ਲੇਬਰ ਸਕੱਤਰ ਹੀਰਾ ਲਾਲ ਸਮਾਰੀਆ ਅਤੇ ਸਾਬਕਾ ਡਿਪਟੀ ਕੰਪਟਰੋਲਰ ਤੇ ਆਡਿਟਰ ਜਨਰਲ ਸਰੋਜ ਪੁਨਹਾਨੀ ਨੂੰ ਸੂਚਨਾ ਕਮਿਸ਼ਨਰਾਂ ਵਜੋਂ ਸਹੁੰ ਚੁਕਵਾਈ ਗਈ।

Previous articleਗੁਪਕਾਰ ਗੱਠਜੋੜ ਜ਼ਿਲ੍ਹਾ ਵਿਕਾਸ ਪਰਿਸ਼ਦ ਚੋਣਾਂ ਰਲ ਕੇ ਲੜੇਗਾ
Next articleਕਾਂਗਰਸ ਵੱਲੋਂ ਰਾਜੀਵ ਹੱਤਿਆ ਕਾਂਡ ਦੇ ਦੋਸ਼ੀਆਂ ਦੀ ਰਿਹਾਈ ਦਾ ਵਿਰੋਧ