ਮੱਧ ਪ੍ਰਦੇਸ਼ ਵਾਸੀਓ ਹੱਥ ਪੰਜੇ ਨੂੰ ਵੋਟ ਪਾਇਓ! ਭਾਜਪਾ ਨੇਤਾ ਸਿੰਧੀਆ ਦੀ ਜ਼ੁਬਾਨ ਨੇ ਖਾਧਾ ਟਪਲਾ

ਭੋਪਾਲ (ਸਮਾਜ ਵੀਕਲੀ) : ਕਾਂਗਰਸ ਵਿੱਚੋਂ ਭਾਜਪਾ ’ਚ ਛਾਲ ਮਾਰਨ ਵਾਲੇ ਰਾਜ ਸਭਾ ਮੈਂਬਰ ਜੋਤੀਰਾਦਿੱਤਿਆ ਸਿੰਧੀਆ ਦੀ ਜ਼ੁਬਾਨ ਟਪਲਾ ਖਾ ਗਈ ਤੇ ਉਨ੍ਹਾਂ ਨੇ ਮੱਧ ਪ੍ਰਦੇਸ਼ ਵਿੱਚ 3 ਨਵੰਬਰ ਦੀਆਂ ਜ਼ਿਮਨੀ ਚੋਣਾਂ ਲਈ ਚੋਣ ਰੈਲੀ ਦੌਰਾਨ ਕਾਂਗਰਸ ਨੂੰ ਵੋਟ ਪਾਉਣ ਲਈ ਅਪੀਲ ਕਰ ਦਿੱਤੀ। ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਸਿੰਧੀਆ ਸ਼ਨਿਚਰਵਾਰ ਨੂੰ ਗਵਾਲੀਅਰ ਦੇ ਡਬਰਾ ਤੋਂ ਭਾਜਪਾ ਉਮੀਦਵਾਰ ਇਮਰਤੀ ਦੇਵੀ ਦੇ ਹੱਕ ਵਿੱਚ ਰੈਲੀ ਦੌਰਾਨ ਕਾਂਗਰਸ ਨੂੰ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਹਨ। ਵੀਡੀਓ ਵਿੱਚ ਸ੍ਰੀ ਸਿੰਧੀਆ ਨੂੰ ਇਹ ਕਹਿੰਦੇ ਸੁਣਿਆ ਜਾਂਦਾ ਹੈ, “ਮੇਰੇ ਡਬਰਾ ਦੇ ਲੋਕੋ, ਆਪਣੇ ਹੱਥ ਉਪਰ ਚੁੱਕ ਕੇ ਰਾਜ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਅਤੇ ਮੈਨੂੰ ਯਕੀਨ ਦਿਵਾਉ ਕਿ ਤੁਸੀਂ 3 ਨਵੰਬਰ ਨੂੰ ‘ਹੱਥ ਪੰਜੇ’ ਦਾ ਬਟਨ ਦਬਾਓਂਗੇ।” ਹਾਲਾਂਕਿ, ਭਾਜਪਾ ਨੇਤਾ ਨੇ ਤੁਰੰਤ ਆਪਣੀ ਗਲਤੀ ਨੂੰ ਸੋਧਿਆ ਅਤੇ ਲੋਕਾਂ ਨੂੰ ਭਾਜਪਾ ਦੇ ਚਿੰਨ੍ਹ ‘ਕਮਲ’ ਨੂੰ ਵੋਟ ਪਾਉਣ ਦੀ ਅਪੀਲ ਕਰ ਦਿੱਤੀ। ਕਾਂਗਰਸ ਦੇ ਟਵਿੱਟਰ ਹੈਂਡਲ ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਕਿਹਾ, ‘ਸਿੰਧੀਆ ਜੀ, ਮੱਧ ਪ੍ਰਦੇਸ਼ ਦੇ ਲੋਕ ਤੁਹਾਨੂੰ ਭਰੋਸਾ ਦਿਵਾਉਂਦੇ ਹਨ ਕਿ ਉਹ’ ਹੱਥ ਪੰਜੇ ਦਾ ਬਟਨ ਹੀ ਦਬਾਉਣਗੇ।

Previous articleਕੈਪਟਨ ਵੱਲੋਂ ਨੱਢਾ ਨੂੰ ਖੁੱਲ੍ਹਾ ਪੱਤਰ
Next articleਬਾਰ ਕੌਂਸਲ ਵੱਲੋਂ ਕਾਨੂੰਨ ਯੂਨੀਵਰਸਿਟੀਆਂ ਨੂੰ ਪ੍ਰੀਖਿਆਵਾਂ ਕਰਵਾਉਣ ਦੀ ਮਨਜ਼ੂਰੀ