ਭੋਪਾਲ (ਸਮਾਜਵੀਕਲੀ) : ਲੋਕ ਸਭਾ ਚੋਣਾਂ (2019) ਵਿੱਚ ਹਾਰੇ ਮੱਧ ਪ੍ਰਦੇਸ਼ ਦੇ ਸ਼ਾਹੀ ਪਰਿਵਾਰ ਦੇ ਦੋ ਮੈਂਬਰਾਂ ਸੀਨੀਅਰ ਕਾਂਗਰਸੀ ਆਗੂ ਦਿਗਵਿਜੈ ਸਿੰਘ ਅਤੇ ਭਾਜਪਾ ਆਗੂ ਜਯੋਤਿਰਦਿੱਤਿਆ ਸਿੰਧੀਆ ਨੂੰ ਰਾਜ ਸਭਾ ਵਿੱਚ ਜਿੱਤ ਪ੍ਰਾਪਤ ਹੋਈ ਹੈ। ਦਿਗਵਿਜੈ ਸਿੰਘ ਰਾਘੋਗੜ੍ਹ ਦੇ ਸ਼ਾਹੀ ਘਰਾਣੇ ’ਚੋਂ ਹਨ ਜਦਕਿ ਸਿੰਧੀਆ ਗਵਾਲੀਅਰ ਦੇ ਸ਼ਾਹੀ ਘਰਾਣੇ ’ਚੋਂ ਹਨ। ਸ਼ਾਹੀ ਪਿਛੋਕੜ ਕਾਰਨ ਦਿਗਵਿਜੈ ਸਿੰਘ ਨੂੰ ‘ਰਾਜਾ’ ਅਤੇ ਸਿੰਧੀਆ ਨੂੰ ‘ਮਹਾਰਾਜਾ’ ਕਿਹਾ ਜਾਂਦਾ ਹੈ।