ਭਾਰਤ ਨੇ ਚੀਨ ਦਾ ਦਾਅਵਾ ਨਕਾਰਿਆ

ਨਵੀਂ ਦਿੱਲੀ (ਸਮਾਜਵੀਕਲੀ) :   ਭਾਰਤ ਨੇ ਚੀਨ ਵੱਲੋਂ ਗਲਵਾਨ ਘਾਟੀ ’ਤੇ ਜਤਾਏ ਖੁ਼ਦਮੁਖ਼ਤਾਰੀ ਦੇ ਦਾਅਵੇ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਘਾਟੀ ਬਾਰੇ ਸਥਿਤੀ ਇਤਿਹਾਸਕ ਪੱਖੋਂ ਪੂਰੀ ਤਰ੍ਹਾਂ ਸਪੱਸ਼ਟ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਚੀਨ ਦੇ ਦਾਅਵੇ ਨੂੰ ਕਿਸੇ ਵੀ ਕੀਮਤ ’ਤੇ ਸਵੀਕਾਰ ਨਹੀਂ ਕੀਤਾ ਜਾਵੇਗਾ।

ਬੁਲਾਰੇ ਨੇ ਕਿਹਾ ਕਿ ਚੀਨ ਦਾ ਉਪਰੋਕਤ ਦਾਅਵਾ ਬੀਤੇ ’ਚ ਉਸ ਦੇ ਆਪਣੇ ਸਟੈਂਡ ਨਾਲ ਹੀ ਮੇਲ ਨਹੀਂ ਖਾਂਦਾ ਹੈ। ਉਨ੍ਹਾਂ ਕਿਹਾ ਕਿ ਚੀਨ ਦੇ ਹਮਲਾਵਰ ਰਵੱਈਏ ਦਾ ਭਾਰਤੀ ਫ਼ੌਜ ਨੇ ਹਮੇਸ਼ਾ ਢੁਕਵਾਂ ਜਵਾਬ ਦਿੱਤਾ ਹੈ। ਬੁਲਾਰੇ ਮੁਤਾਬਕ ਭਾਰਤੀ ਫ਼ੌਜਾਂ ਗਲਵਾਨ ਘਾਟੀ ਸਮੇਤ ਚੀਨ ਨਾਲ ਲਗਦੇ ਸਰਹੱਦੀ ਖੇਤਰਾਂ ਦੀ ਹੱਦਬੰਦੀ ਬਾਰੇ ਪੂਰੀ ਤਰ੍ਹਾਂ ਵਾਕਿਫ਼ ਹਨ ਤੇ ਭਾਰਤ ਨੇ ਕਦੇ ਵੀ ਅਸਲ ਕੰਟਰੋਲ ਰੇਖਾ ਤੋਂ ਪਾਰ ਜਾ ਕੇ ਕਿਸੇ ਕਾਰਵਾਈ ਨੂੰ ਅੰਜਾਮ ਨਹੀਂ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜਾਂ ਗਲਵਾਨ ਵਾਦੀ ਵਿੱਚ ਬਹੁਤ ਪਹਿਲਾਂ ਤੋਂ ਗਸ਼ਤ ਕਰ ਰਹੀਆਂ ਹਨ ਤੇ ਹੁਣ ਤਕ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ।

Previous articleਮੱਧ ਪ੍ਰਦੇਸ਼ ਦੇ ਦੋ ‘ਸ਼ਾਹੀ’ ਮੈਂਬਰਾਂ ਦੀ ਜਿੱਤ
Next articleਵਿੱਤ ਮੰਤਰੀ ਨੂੰ ਐੱਲਆਈਸੀ ਨਾ ਵੇਚਣ ਦੀ ਬੇਨਤੀ