(ਸਮਾਜਵੀਕਲੀ): ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,ਪੰਜਾਬ ਬਲਾਕ ਖੰਨਾ ਨੇ ਡਾ ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾ ਜਸਵਿੰਦਰ ਪਾਲ ਸਿੰਘ ਗਰੇਵਾਲ ਖੇਤੀਬਾੜੀ ਅਫ਼ਸਰ, ਖੰਨਾ ਦੀ ਅਗਵਾਈ ਹੇਠ ਮੱਕੀ ਦੀ ਕਾਸ਼ਤ ਵੱਡੇ ਪੱਧਰ ਤੇ ਫ਼ਸਲੀ ਵਿਭਿੰਨਤਾ ਸਕੀਮ ਤਾਹਿਤ ਕਾਰਵਾਈ ਹੈ ।
ਡਾ ਕੁਲਵੰਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਨੇੜਲੇ ਪਿੰਡ ਲਿਬੜੇ ਵਿਖੇ ਅਗਾਂਹਵਧੂ ਕਿਸਾਨ ਯਾਦਵਿੰਦਰ ਸਿੰਘ ਦੇ ਮੱਕੀ ਦੇ ਖੇਤਾਂ ਦਾ ਨਿਰੀਖਣ ਕਰਦੇ ਹੋਏ ਕਿਹਾ ਕਿ ਬਲਾਕ ਖੰਨਾ ਦੇ ਧਰਤੀ ਹੇਠਲੇ ਡਿੱਗਦੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਮੱਕੀ ਦੀ ਕਾਸ਼ਤ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਗਿਆ।ਉਹਨਾਂ ਇਸ ਮੌਕੇ ਯਾਦਵਿੰਦਰ ਸਿੰਘ ਲਿਬੜਾ ਅਤੇ ਜਗਰੂਪ ਸਿੰਘ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹਨਾਂ ਵਲੋਂ ਸਾਈਲੇਜ਼ ਲਈ ਮੱਕੀ ਦੀ ਕਾਸ਼ਤ ਹੇਠ ਰਕਬਾ ਵਧਾਉਣ ਵਿੱਚ ਵਿਭਾਗ ਦਾ ਬਹੁਤ ਸਹਿਯੋਗ ਕੀਤਾ।
ਉਹਨਾਂ ਮੱਕੀ ਦੇ ਬੀਜ ਤੇ ਸਬਸਿਡੀ ਲੈਣ ਲਈ ਵਿਭਾਗ ਨਾਲ ਸੰਪਰਕ ਕਰਨ ਲਈ ਕਿਹਾ।ਡਾ ਸਨਦੀਪ ਸਿੰਘ ਨੇ ਕਿਹਾ ਕਿ ਬਲਾਕ ਖੰਨਾ ਨੇ ਪਾਣੀ ਦੇ ਡਿੱਗਦੇ ਪੱਧਰ ਨੂੰ ਬਚਾਉਣ ਲਈ ਮੱਕੀ ਦੀ ਕਾਸ਼ਤ ਦੇ ਨਾਲ ਨਾਲ ਝੋਨੇਂ ਦੀ ਸਿੱਧੀ ਬਿਜਾਈ ਦੀ ਕਾਸ਼ਤ ਵੀ ਕਾਰਵਾਈ ਗਈ ਹੈ। ਉਹਨਾਂ ਕਿਸਾਨ ਵੀਰਾਂ ਨੂੰ ਝੋਨੇਂ ਵਿੱਚ ਲਗਾਤਾਰ ਪਾਣੀ ਖੜ੍ਹਾ ਨਾ ਕਰਨ ਦੀ ਸਲਾਹ ਵੀ ਦਿੱਤੀ।
ਉਹਨਾਂ ਬਿਨ੍ਹਾਂ ਸਿਫਾਰਿਸ਼ ਤੋਂ ਦਾਣੇਦਾਰ ਕੀਟ ਨਾਸ਼ਕ ਜ਼ਹਿਰਾ ਪਰਮਲ ਝੋਨੇਂ ਵਿੱਚ ਨਾ ਵਰਤਣ ਦੀ ਸਲਾਹ ਵੀ ਦਿੱਤੀ। ਇਸ ਮੌਕੇ ਯਾਦਵਿੰਦਰ ਸਿੰਘ ਲਿਬੜਾ ਨੇ ਕੇਂਦਰ ਸਰਕਾਰ ਤੋਂ ਮੱਕੀ ਨੂੰ ਘਟੋਂ ਘੱਟ ਸਮਰਥਨ ਮੁੱਲ ਤੇ ਖਰੀਦਣ ਦੀ ਆਪੀਲ ਵੀ ਕੀਤੀ।ਉਹਨਾਂ ਸਰਕਾਰ ਨੂੰ ਸਾਈਲੇਜ਼ ਇੰਡਸਟਰੀ ਨੂੰ ਵਿੱਤੀ ਸਹਾਇਤਾ ਦੇਣ ਦੀ ਸਲਾਹ ਵੀ ਦਿੱਤੀ।ਇਸ ਮੌਕੇ ਨਿਰਮਲ ਸਿੰਘ, ਪਰਮਿੰਦਰ ਸਿੰਘ, ਪਰਮਜੋਤ ਸਿੰਘ,ਪਵਨਪ੍ਰੀਤ ਸਿੰਘ, ਗੁਰਿੰਦਰ ਸਿੰਘ ਅਤੇ ਪਰਮਿੰਦਰ ਸਿੰਘ ਦਹੇੜੂ ਤੋਂ ਹਾਜ਼ਿਰ ਸਨ।