ਮੰਡੀ ਵਿਖੇ ਪੰਜਾਬ ਸਰਕਾਰ ਦੇ ਖਿਲਾਫ਼ ਅਕਾਲੀ ਦਲ-ਭਾਜਪਾ ਨੇ ਲਗਾਇਆ ਧਰਨਾ

ਅੱਪਰਾ, (ਸਮਜ ਵੀਕਲੀ)-ਪਿੰਡ ਮੰਡੀ ਵਿਖੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ, ਲੋੜਵੰਦ ਪਰਿਵਾਰਾਂ ਦੇ ਨੀਲੇ ਕਾਰਡ ਕੱਟਣ, ਕੇਂਦਰ ਵਲੋਂ ਭੇਜਿਆ ਰਾਸ਼ਨ ਵੰਡਣ ‘ਚ ਘੋਟਾਲਾ, ਬੀਜ ਘੁਟਾਲਾ, ਬਿਜਲੀ ਦੀਆਂ ਵਧਦੀਆਂ ਕੀਮਤਾਂ, ਰੇਤ ਤੇ ਸ਼ਰਾਬ ਮਾਫੀਆ ਆਦਿ ਮਸਲਿਆਂ ਨੂੰ ਲੈ ਕੇ ਸ੍ਰੋਮਣੀ ਅਕਾਲੀ ਦਲ ਸਰਕਲ ਅੱਪਰਾ ਤੇ ਭਾਜਪਾ ਮੰਡਲ ਅੱਪਰਾ ਵਲੋਂ ਰੋਸ ਧਰਨਾ ਲਗਾਇਆ ਗਿਆ ਤੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਬੋਲਦਿਆਂ ਸਮੂਹ ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਹਰ ਵਰਗ ਨਾਲ ਧੋਖਾ ਕੀਤਾ ਹੈ, ਜਦਕਿ ਰੇਤ ਤੇ ਸ਼ਰਾਬ ਮਾਫੀਆ ਨੂੰ ਸ਼ਹਿ ਦੇ ਰਹੀ ਹੈ ਤੇ ਨਕਲੀ ਬੀਜ ਦੀਆਂ ਕੰਪਨੀਆਂ ਨੇ ਰਾਂਹੀ ਕਿਸਾਨੀ ਵਰਗ ਨੂੰ ਵੀ ਜੜਾ ਤੋਂ ਹਿਲਾ ਦਿੱਤਾ ਹੈ। ਇਸ ਮੌਕੇ ਨੰਬਰਦਾਰ ਅਵਤਾਰ ਸਿੰਘ ਢਿਲੋਂ, ਨੰਬਰਦਾਰ ਪਰਮਜੀਤ ਸਿੰਘ ਢਿਲੋਂ, ਵਿਨੋਦ ਭਾਰਦਵਾਜ, ਸ਼ਰਨਜੀਤ ਸਿੰਘ, ਸਨੀ ਕੁਮਾਰ, ਬਲਦੇਵ ਸਿੰਘ, ਪ੍ਰਗਟ ਸਿੰਘ, ਜਰਨੈਲ ਸਿੰਘ, ਮਨਵੀਰ ਢਿਲੋਂ ਆਦਿ ਵੀ ਹਾਜ਼ਰ ਸਨ।

Previous articleਛੋਕਰਾਂ ਦੇ ਵਿਦਿਆਰਥੀ ਗਗਨ ਕੁਮਾਰ ਦੀ ਨਵੋਦਿਆ ਵਿਦਿਆਲਿਆ ਲਈ ਹੋਈ ਚੋਣ ਕਾਰਣ ਇਲਾਕੇ ‘ਚ ਖੁਸ਼ੀ ਲਹਿਰ
Next articleਪ੍ਰਮੋਟਰ ਦਿਲਬਹਾਰ ਸ਼ੌਕਤ ਨੂੰ ਸਦਮਾ, ਮਾਮੇ ਦਾ ਦੇਹਾਂਤ