ਬਿਨਾਂ ਕਿਸੇ ਠੋਸ ਕਾਰਨਾਂ ਦੇ ਸਕੂਲ ਕਾਲਜਾਂ ਨੂੰ ਬਿਨਾਂ ਕਿਸੇ ਵਿਚਾਰ ਵਿਟਾਂਦਰੇ ਦੇ ਬੰਦ ਕਰਨ ਮੰਦਭਾਗੀ -ਨਿਰਮਲ ਸਿੰਘ ਥਿੰਦ

ਪੰਜਾਬ ਦੇ ਸਾਰੇ ਸਕੂਲਾਂ ਦੀ ਫਡਰੈਸਨ ਦੇ ਜ਼ਿਲਾ ਜਲੰਧਰ ਦੇ ਕੋਰ ਕਮੇਟੀ ਦੇ ਮੈਂਬਰ ਸ੍ਰ ਨਿਰਮਲ ਸਿੰਘ ਥਿੰਦ ਪ੍ਰੈਸ ਕਾਨਫਰੰਸ ਕਰਕੇ ਹੋਏ।- ਤਸਵੀਰ ਕੁਲਵਿੰਦਰ ਚੰਦੀ ਮਹਿਤਪੁਰ

ਮਹਿਤਪੁਰ (ਕੁਲਵਿੰਦਰ ਚੰਦੀ)- ਪੰਜਾਬ ਦੇ ਸਾਰੇ ਸਕੂਲਾਂ ਦੀ ਫੈਡਰੇਸਨ ਦੇ ਜਿਲਾ ਜਲੰਧਰ ਦੇ ਕੌਰ ਕਮੇਟੀ ਦੇ ਮੈਂਬਰ ਨਿਰਮਲ ਸਿੰਘ ਥਿੰਦ ਨੇ ਸਰਕਾਰ ਵੱਲੋਂ ਸਕੂਲ ਕਾਲਜ ਬੰਦ ਕਰਨ ਦੇ ਫੈਸਲੇ ਉੱਪਰ ਬੋਲਦਿਆਂ ਕਿਹਾ ਕਿ ਅਸੀ ਸਮੂਹ ਜਲੰਧਰ ਜਿਲਾ ਸਕੂਲਾਂ ਦੇ ਮੈਂਬਰ ਸੂਬਾ ਪ੍ਰਧਾਨ ਡਾਂ ਜਗਜੀਤ ਸਿੰਘ ਧੂਰੀ ਨਾਲ ਚੋਟਾਨ ਵਾਂਗ ਖੜੇ ਹਾ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਭਵਿੱਖ ਨੂੰ ਜੇਕਰ ਰਾਜਨੀਤਿਕ ਭੇਂਟ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮਾਪਿਆਂ ਦੀ ਸਹਿਮਤੀ ਲੈ ਕੇ ਪੰਜਾਬ ਦੇ ਸਾਰੇ ਸਕੂਲ ਖੋਲ੍ਹ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਦੇ ਲਾਕਡਾਊਨ ਉਪਰੰਤ ਸਕੂਲ ਖੁੱਲ੍ਹੇ ਸਨ ਅਤੇ ਬਹੁਤ ਮੁਸ਼ਕਲ ਨਾਲ ਬੱਚਿਆਂ ਦੀ ਪੜ੍ਹਾਈ ਸਹੀ ਹੋ ਰਹੀ ਸੀ, ਹੁਣ ਫਿਰ ਪੰਜਾਬ ਸਰਕਾਰ ਨੇ ਸਾਰੇ ਸੂਬਿਆਂ ਤੋਂ ਪਹਿਲਾਂ ਬਿਨਾਂ ਕਿਸੇ ਅਗਾਮੀ ਨੋਟਿਸ ਤੋਂ ਸਕੂਲ ਬੰਦ ਕਰ ਦਿੱਤੇ ਹਨ। ਨਵੀਂ ਨੋਟਿਫਿਕੇਸ਼ਨ ਮੁਤਾਬਕ ਬੱਸਾਂ ਵਿੱਚ ਪਹਿਲਾਂ ਵਾਂਗ ਹੀ ਸਫਰ ਹੋਵੇਗਾ, ਰੈਲੀਆਂ ਵੀ ਹੋਣਗੀਆਂ ਅਤੇ ਸਿਨੇਮਾ ਘਰ 50 ਪ੍ਰਤੀਸ਼ਤ ਦੀ ਦਰ ਨਾਲ ਚੱਲਣਗੇ। ਪਿਛਲੇ ਲਾਕਡਾਊਨ ਦੌਰਾਨ ਸਰਕਾਰ ਨੇ ਨਾ ਤਾਂ ਮਾਪਿਆਂ ਦੀ ਬਾਂਹ ਫੜੀ ਸੀ ਅਤੇ ਨਾ ਹੀ ਸਕੂਲ ਪ੍ਰਬੰਧਕਾਂ ਦੀ। ਬਹੁਤ ਔਖੇ ਹੋ ਕੇ ਸਕੂਲ ਅਤੇ ਮਾਪੇ ਆਰਥਿਕ ਸੰਕਟ ਵਿੱਚੋਂ ਨਿਕਲ ਰਹੇ ਸਨ। ਅਜਿਹੇ ਹਾਲਾਤਾਂ ਵਿੱਚ ਮੁੜ ਸਕੂਲਾਂ ਨੂੰ ਬੰਦ ਕਰਨਾ ਇੱਕ ਘਾਤਕ ਫੈਸਲਾ ਹੈ। ਉਹਨਾਂ ਕਿਹਾ ਕਿ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਤੀਨਿਧਾਂ ਨੇ ਫੈਸਲਾ ਕੀਤਾ ਹੈ ਕਿ ਉਹ ਇੱਕ ਦੋ ਦਿਨ ਮਾਹੌਲ ਦੇਖਣਗੇ, ਜੇਕਰ ਸੂਬੇ ਵਿੱਚ ਕੋਈ ਵੀ ਰਾਜਨੀਤਿਕ ਇਕੱਠ ਹੁੰਦਾ ਹੈ ਤਾਂ ਸਕੂਲ ਤੁਰੰਤ ਖੋਲ੍ਹ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਇਸ ਵਾਰ ਜੇਕਰ ਲਾਕਡਾਊਨ ਵਧਾਇਆ ਜਾਂਦਾ ਹੈ ਤਾਂ ਸਰਕਾਰ ਮਾਪਿਆਂ ਨੂੰ ਆਰਥਿਕ ਪੈਕੇਜ ਦੇਵੇ ਤਾਂ ਜੋ ਉਹ ਆਪਣੀਆਂ ਫੀਸਾਂ ਭਰ ਸਕਣ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸਕੂਲ ਪ੍ਰਬੰਧਕ ਮਾਪਿਆਂ ਨੂੰ ਨਾਲ ਲੈ ਕੇ ਕਿਸਾਨ ਅੰਦੋਲਨ ਵਾਂਗ ਸੜਕਾਂ ਤੇ ਬੈਠ ਜਾਣਗੇ। ਫੈਡਰੇਸ਼ਨ ਦੇ ਮੈਂਬਰਾਂ ਨੇ ਸਾਂਝੇ ਤੌਰ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕੀਤੀ ਕਿ ਉਹ ਆਪਣਾ ਇਹ ਫੈਸਲਾ ਵਾਪਸ ਲੈਣ, ਪੰਜਾਬ ਦੇ ਸਾਰੇ ਸਕੂਲ ਭਰੋਸਾ ਦਿਵਾਉਂਦੇ ਹਨ ਕਿ ਉਹ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨਗੇ।

Previous articleAir Force gives presentation to Defence Minister on CDS chopper crash inquiry report
Next articleAfter security breach, PM Modi cancels Ferozepur visit