ਮੋਹਾਲੀ ‘ਚ ਸ਼ਨੀਵਾਰ ਸ਼ਾਮ ਤੱਕ ਕੋਰੋਨਾ ਦੇ 58 ਨਵੇਂ ਕੇਸ ਸਾਹਮਣੇ ਆਏ, 2 ਮੌਤਾਂ ਹੋਈਆਂ

ਮੋਹਾਲੀ (ਸਮਾਜ ਵੀਕਲੀ) – ਮੋਹਾਲੀ ‘ਚ ਸ਼ਨੀਵਾਰ ਸ਼ਾਮ ਤੱਕ ਕੋਰੋਨਾ ਦੇ 58 ਨਵੇਂ ਕੇਸ ਸਾਹਮਣੇ ਆਏ ਹਨ। ਉੱਥੇ ਹੀ 17 ਕੋਰੋਨਾ ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤੇ। ਇਸ ਤੋਂ ਬਿਨਾਂ ਜ਼ਿਲ੍ਹੇ ‘ਚ ਕੋਰੋਨਾ ਕਾਰਨ 2 ਮੌਤਾਂ ਵੀ ਦਰਜ ਕੀਤੀਆਂ ਗਈਆਂ।

ਉੱਥੇ ਹੀ ਮੋਹਾਲੀ ‘ਚ ਹੁਣ ਤੱਕ ਕੋਰੋਨਾ ਦੇ 1741 ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ‘ਚੋਂ 807 ਕੇਸ ਅਜੇ ਵੀ ਐਕਟਿਵ ਹਨ। ਉੱਥੇ ਹੀ 901 ਮਰੀਜ਼ ਠੀਕ ਹੋ ਘਰਾਂ ਨੂੰ ਪਰਤ ਚੁੱਕੇ ਹਨ। ਉੱਥੇ ਹੀ ਜ਼ਿਲ੍ਹੇ ‘ਚ ਕੋਰੋਨਾ ਨਾਲ ਹੁਣ ਤੱਕ 33 ਮੌਤਾਂ ਵੀ ਹੋ ਚੁੱਕੀਆਂ ਹਨ।

Previous articleਦੂਰਦਰਸ਼ਨ ਪੰਜਾਬੀ ਵੱਲੋਂ ਗੂਗਲ ਦਾ ਪ੍ਰਚਾਰ ਤੇ ਪ੍ਰਸਾਰ
Next articleਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਪੰਜਾਬ ‘ਚ ਖਸਖਸ ਦੀ ਖੇਤੀ ਸ਼ੁਰੂ ਕਰਨ ਦੀ ਮੰਗ