(ਸਮਾਜ ਵੀਕਲੀ)
ਵੇਖੋ ਕਿੰਨਾਂ ਸੋਹਣਾ ਮੋਰ,
ਇਹਦੇ ਜਿਹਾ ਨਾ ਪੰਛੀ ਹੋਰ।
ਰੰਗ ਬਰੰਗੇ ਖੰਭ ਲਹਿਰਾਵੇ,
ਜਦ ਇਹ ਬਾਗੀਂ ਪੈਲਾਂ ਪਾਵੇ।
ਵਿੱਚ ਖੁਸ਼ੀ ਦੇ ਝੂੰਮ ਕੇ ਤੁਰਦਾ,
ਕਿਆਂਓ-ਕਿਆਂਓ ਦੇ ਇਹ ਗੀਤ ਸੁਣਾਵੇਂ।
ਬੱਦਲ ਇਸਨੂੰ ਖੁਸ਼ੀ ਨੇ ਦਿੰਦੇ,
ਬੱਦਲਾਂ ਸੰਗ ਇਹ ਨੱਚੇ-ਗਾਵੇ ।
ਲੰਮੀ-ਲੰਮੀ ਗਰਦਨ ਇਹਦੀ,
ਸੋਹਣੀ ਕੱਲਗੀ ਪਿਆ ਹਿਲਾਵੇ।
ਮੋਠ,ਬਾਜ਼ਰਾ,ਦਾਣੇ ਚੁਗਦਾ,
ਕਿੰਨਾਂ ਸੋਹਣਾ ਲੱਗੀ ਜਾਵੇ।
ਸੋਹਣੇ-ਸੋਹਣੇ ਖੰਭਾਂ ਵਾਲਾ,
ਪੰਛੀ ਰਾਸ਼ਟਰੀ, ਮੋਰ ਕਹਾਵੇ।
ਬਾਗਾਂ ਦੇ ਵਿੱਚ ਰਹਿਣਾ ਇਹਨੇ,
ਬਾਗ ਹੀ ਬੰਦਾ ਵੱਢੀ ਜਾਵੇ।
ਸੰਦੀਪ ਜੇ ਬੰਦਾ ਰੁੱਖ ਲਗਾਵੇ,
ਤਾਂ ਇਹ ਭੋਰਾ ਵੱਧ-ਫੁੱਲ ਪਾਵੇ।
ਸੰਦੀਪ ਸਿੰਘ ‘ਬਖੋਪੀਰ’
ਸਪੰਰਕ :-9815321017