ਵਲਗਣਾਂ ਤੋਂ ਪਾਰ

ਨਿਸ਼ਾਨ ਸਿੰਘ 

(ਸਮਾਜ ਵੀਕਲੀ)

ਵਲਗਣਾਂ ਤੋੰ ਪਾਰ ਆਜਾ ਆ ਮਨਾ ਤੂੰ ਮੇਰਿਆ ।
ਪਾ ਖਿੜੀ ਗੁਲਜ਼ਾਰ ਆਜਾ ਆ ਮਨਾ ਤੂੰ ਮੇਰਿਆ ।
ਟੱਪ ਸਭ ਸਰਹੱਦ ਬੰਨੇ ਜੋਸ਼ ਪੂਰੇ ਨਾਲ ਤੂੰ,
ਤੋੜ ਹਰ ਦੀਵਾਰ ਆਜਾ ਆ ਮਨਾ ਤੂੰ ਮੇਰਿਆ ।
ਤੂੰ ਭੁਲਾ ਕੇ ਸਭ ਗਿਲੇ ਤੇ ਸੁੱਟ ਕੇ ਸ਼ਿਕਵੇ ਪਰਾਂ,
ਬਣ ਗਲੇ ਦਾ ਹਾਰ ਆਜਾ ਆ ਮਨਾ ਤੂੰ ਮੇਰਿਆ ।
ਕੱਟ ਦੇ ਜ਼ੰਜੀਰ ਜਿਹੜੀ ਰੋਕ ਤੈਨੂੰ ਰੱਖਦੀ ,
ਤੇਜ਼ ਕਰ ਰਫ਼ਤਾਰ ਆਜਾ ਆ ਮਨਾ ਤੂੰ ਮੇਰਿਆ ।
ਖਿੱਚਦੇ ਜੋ ਆਪਣੇ ਨੇ ਵੱਲ ਤੈਨੂੰ ਹੀ ਸਦਾ,
ਛੱਡ ਲੋਭ ਵਿਕਾਰ ਆਜਾ ਆ ਮਨਾ ਤੂੰ ਮੇਰਿਆ ।
ਵੱਟ ਪਾਸਾ ਤੂੰ ਪੁਰਾਣੀ ਰੀਤ ਕੋਲੋਂ ਸੱਜਣਾ,
ਕਰ ਨਵਾਂ ਸ਼ਿੰਗਾਰ ਆਜਾ ਆ ਮਨਾ ਤੂੰ ਮੇਰਿਆ ।
ਮੰਨਦਾ ਰਹਿਆ ਨਿਸ਼ਾਨ ਸਦੀਵ ਗੱਲਾਂ ਤੇਰੀਆਂ,
ਮੰਨ ਤੂੰ ਇਸ ਵਾਰ ਆਜਾ ਆ ਮਨਾ ਤੂੰ ਮੇਰਿਆ ।
ਨਿਸ਼ਾਨ ਸਿੰਘ 
ਪਿੰਡ ਤੇ ਡਾਕ : ਜੌੜਾ ਸਿੰਘਾ 
ਜ਼ਿਲ੍ਹਾ : ਗੁਰਦਾਸਪੁਰ 
ਫੋਨ : 9646540249

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleRussian Navy to receive 30 new ships this year: Putin
Next articleਗੀਤ