(ਸਮਾਜ ਵੀਕਲੀ)
ਫੋਨ ਮੇਰਾ ਮੈਨੂੰ ਬੜਾ ਹੀ ਭਾਵੇ,
ਪੜ੍ਹਨ ਚੁ ਮੇਰਾ ਹੱਥ ਵੰਡਾਂਵੇ।
ਗੂਗਲ ਤੇ, ਜਦੋਂ ਮਾਰਾਂ ਸਰਚਾਂ,
ਮੇਰਾ ਕਿੰਨਾਂ ਗਿਆਨ ਵਧਾਵੇ।
ਕੋਈ ਸਮੱਸਿਆ ਜਦੋਂ ਵੀ ਆਉਂਦੀ,
ਯੂ-ਟਿਊਬ ਇਹਦਾ, ਹੱਲ ਬਤਾਵੇ।
ਜੂੰਮ ਐਪ ਤੇ, ਲਗਵਾ ਕਲਾਸਾਂ,
ਘਰ ਹੀ ਮੇਰਾ ਸਕੂਲ ਲਿਆਵੇ।
ਗੂਗਲ ਫੌਮ ਤੇ, ਪੇਪਰ ਕਰਦਾ,
ਝੱਟ ਚੁ ਮੇਰੇ, ਅੰਕ ਬਤਾਵੇ।
ਵਟਸ਼ਪ ਉੱਤੇ, ਕੰਮ ਸਕੂਲ ਦਾ,
ਇਹ ਤੇ ਮੈਨੂੰ ਰੋਜ਼ ਕਰਾਵੇ।
ਗੂਗਲ ਮੀਟ ਤੇ, ਮੀਟਿੰਗ ਹੁੰਦੀ,
ਗੱਲ ਪਤੇ ਦੀ, ਖਾਨੇ ਪਾਵੇ।
ਨਿਊਜ਼ ਐਪ ਤੇ ਪੜ੍ਹਦਾ ਖਬਰਾਂ,
ਦੁਨੀਆਂ ਤੇ ਕੀ, ਹੋਈ ਜਾਵੇ।
ਹਰ ਵਿਸ਼ੇ ਦੀ ਮਿਲਦੀ ਸਿੱਖਿਆ,
ਟੀਚਰਾਂ ਵਾਂਗੂ, ਫੋਨ ਪੜ੍ਹਾਵੇ।
ਗਲਤ ਕਦੇ ਨਾ, ਵਰਤੋਂ ਇਸਨੂੰ,
ਹਰ ਕੋਈ ਸਾਨੂੰ, ਇਹ ਸਮਝਾਵੇਂ।
ਲੋੜ ਤੋਂ ਜਿਆਦਾ, ਵਰਤੋਂ ਇਸਦੀ,
ਨਿੰਗਾਂ ਘਟਾਵੇ, ਟੈਨਸ਼ਨ ਪਾਵੇ।
ਲੋੜ ਜਿੰਨਾਂ ਹੀ, ਵਰਤੋਂ ਇਸਨੂੰ,
“ਸੰਦੀਪ” ਇਹ ਜਿੰਦਗੀ, ਨੂੰ ਮਹਿਕਾਵੇ।
ਸੰਦੀਪ ਸਿੰਘ ‘ਬਖੋਪੀਰ ‘
ਸਪੰਰਕ :-9815321017