ਮੋਦੀ ਨੇ ਅਹਿਮਦਾਬਾਦ ’ਚ ਕਰੋਨਾ ਟੀਕੇ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ

ਅਹਿਮਦਾਬਾਦ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੋਨਾ ਵਾਇਰਸ ਟੀਕੇ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਲਈ ਤਿੰਨ ਸ਼ਹਿਰਾਂ ਦੇ ਦੌਰੇ ਦੀ ਸ਼ੁਰੂਆਤ ਕੀਤੀ। ਉਹ ਪਹਿਲਾਂ ਅਹਿਮਦਾਬਾਦ ਨੇੜੇ ਫਾਰਮਾਸਿਊਟੀਕਲ ਕੰਪਨੀ ਜ਼ੈਡਸ ਕੈਡਿਲਾ ਦੀ ਪ੍ਰੋਡਕਸ਼ਨ ਯੂਨਿਟ ਵਿਚ ਗਏ। ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਤੋਂ 20 ਕਿਲੋਮੀਟਰ ਦੀ ਦੂਰੀ ‘ਤੇ ਜ਼ੈਡਸ ਕੈਡਿਲਾ ਦੇ ਚਾਂਗੋਦਰ ਉਦਯੋਗਿਕ ਖੇਤਰ ਵਿਚ ਸਥਿਤ ਖੋਜ ਕੇਂਦਰ ਵਿਖੇ ਟੀਕੇ ਦੇ ਵਿਕਾਸ ਦੀ ਪ੍ਰਕਿਰਿਆ ਦੀ ਨਿਗਰਾਨੀ ਕੀਤੀ। ਇਸ ਸਮੇਂ ਦੌਰਾਨ ਮੋਦੀ ਨੇ ਪੀਪੀਈ ਕਿੱਟ ਪਾਈ ਹੋਈ ਸੀ।

Previous article2L more set to reach Delhi in 40km-long cavalcade
Next articleਦੇਸ਼ ’ਚ ਕਰੋਨਾ ਦੇ 41322 ਨਵੇਂ ਮਾਮਲੇ, ਕੁੱਲ ਕੇਸ ਸਾਢੇ 93 ਲੱਖ ਨੂੰ ਟੱਪੇ