ਪਾਕਿਸਤਾਨ ਵੱਲੋਂ ਰਾਜੌਰੀ ’ਚ ਗੋਲੀਬੰਦੀ ਦੀ ਉਲੰਘਣਾ

ਜੰਮੂ (ਸਮਾਜਵੀਕਲੀ) :   ਪਾਕਿਸਤਾਨੀ ਫੌਜ ਨੇ ਅੱਜ ਗੋਲੀਬੰਦੀ ਦੀ ਊਲੰਘਣਾ ਕਰਦਿਆਂ ਜੰਮੂ ਤੇ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਦੇ ਨਾਲ ਬਿਨਾਂ ਕਿਸੇ ਭੜਕਾਹਟ ਤੋਂ ਭਾਰਤ ਦੀਆਂ ਮੂਹਰਲੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਫਾਇਰਿੰਗ ਕੀਤੀ ਤੇ ਮੋਰਟਾਰ (ਛੋਟੇ ਗੋਲੇ) ਦਾਗੇ। ਰੱਖਿਆ ਤਰਜਮਾਨ ਨੇ ਕਿਹਾ ਕਿ ਪਾਕਿ ਵੱਲੋਂ ਦੁਪਹਿਰੇ ਢਾਈ ਵਜੇ ਦੇ ਕਰੀਬ ਸੁੰਦਰਬਨੀ ਸੈਕਟਰ ਵਿੱਚ ਕੀਤੀ ਗੋਲੀਬਾਰੀ ਦਾ ਭਾਰਤੀ ਫੌਜ ਨੇ ਮੂੰਹ ਤੋੜਵਾਂ ਜਵਾਬ ਦਿੱਤਾ। ਆਖਰੀ ਖ਼ਬਰਾਂ ਮਿਲਣ ਤਕ ਕੰਟਰੋਲ ਰੇਖਾ ਦੇ ਨਾਲ ਦੁਵੱਲੀ ਗੋਲੀਬਾਰੀ ਜਾਰੀ ਸੀ। ਪਾਕਿਸਤਾਨ ਵੱਲੋਂ ਪਿਛਲੇ ਦੋ ਹਫ਼ਤਿਆਂ ਦੌਰਾਨ ਰਾਜੌਰੀ ਤੇ ਪੁਣਛ ਸੈਕਟਰਾਂ ਵਿੱਚ ਕੀਤੀ ਗੋਲੀਬਾਰੀ ’ਚ ਹੁਣ ਤਕ ਤਿੰਨ ਫੌਜੀ ਜਵਾਨ ਸ਼ਹੀਦ ਹੋ ਚੁੱਕੇ ਹਨ।

Previous articleਮੋਦੀ ਦੀ ਮੁੱਖ ਮੰਤਰੀਆਂ ਨਾਲ ਬੈਠਕ ਭਲਕੇ
Next articleਸ਼ਾਹ ਵੱਲੋਂ ਸਰਬ ਪਾਰਟੀ ਮੀਟਿੰਗ, ਰਣਨੀਤੀ ਬਾਰੇ ਦਿੱਤੀ ਜਾਣਕਾਰੀ