ਮੋਦੀ ਤੇ ਜੈਸ਼ੰਕਰ ਵੱਲੋਂ ‘ਭਾਰਤੀ ਵਿਦੇਸ਼ ਸੇਵਾਵਾਂ’ ਦਿਹਾੜੇ ਦੀਆਂ ਵਧਾਈਆਂ

ਨਵੀਂ ਦਿੱਲੀ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ‘ਵਿਦੇਸ਼ ਮੰਤਰਾਲੇ ਦੀ ਟੀਮ’ ਨੂੰ ਭਾਰਤੀ ਵਿਦੇਸ਼ ਸੇਵਾਵਾਂ (ਆਈਐੱਫਐੱਸ) ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਕੋਵਿਡ ਦੇ ਸਮਿਆਂ ਵਿੱਚ ਉਨ੍ਹਾਂ ਦੀ ਸਮਰਪਣ ਭਾਵਨਾ ਤੇ ਉੱਦਮ ਦੀ ਸ਼ਲਾਘਾ ਕਰਨੀ ਬਣਦੀ ਹੈ।

ਸ੍ਰੀ ਮੋਦੀ ਨੇ ਭਾਰਤੀ ਵਿਦੇਸ਼ ਸੇਵਾਵਾਂ ’ਚ ਲੱਗੇ ਅਧਿਕਾਰੀਆਂ ਨੂੰ ਆਈਐੱਫਐੱਸ ਦਿਹਾੜੇ ਦੀ ਵਧਾਈ ਦਿੱਤੀ। ਉਨ੍ਹਾਂ ਅਧਿਕਾਰੀਆਂ ਵੱਲੋਂ ‘ਵੰਦੇ ਭਾਰਤ ਮਿਸ਼ਨ’ ਤੇ ਹੋਰਨਾਂ ਮੁਲਕਾਂ ਵਿੱਚ ਫਸੇ ਭਾਰਤੀਆਂ ਦੀ ਕੋਵਿਡ ਦੌਰਾਨ ਕੀਤੀ ਮਦਦ ਨੂੰ ਵੀ ਯਾਦ ਕੀਤਾ। ਉਧਰ ਜੈਸ਼ੰਕਰ ਨੇ ਕਿਹਾ ਕਿ ‘ਟੀਮ ਐੱਮਈਏ’ ਦਾ ਸਾਰਾ ਧਿਆਨ ਭਾਰਤ ਦੀ ਆਲਮੀ ਸਮਝ ਤੇ ਇਸ ਹਿੱਤਾਂ ਨੂੰ ਅੱਗੇ ਵਧਾਉਣ ਵੱਲ ਕੇਂਦਰਿਤ ਹੋਣਾ ਚਾਹੀਦਾ ਹੈ। ਜੈਸ਼ੰਕਰ ਨੇ ਇਕ ਟਵੀਟ ’ਚ ਕਿਹਾ, ‘‘ਆਈਐੱਫਐੱਸ ਦਿਹਾੜੇ ’ਤੇ ਮੈਂ ਟੀਮ ਐੱਮਈਏ ਨੂੰ ਵਧਾਈਆਂ ਦਿੰਦਾ ਹਾਂ।

Previous articleਸੁਪਰੀਮ ਕੋਰਟ ਵੱਲੋਂ ਕਲੈਟ ਰੱਦ ਕਰਨ ਤੋਂ ਨਾਂਹ
Next articleਹਾਥਰਸ ’ਚ ਪੀੜਤ ਪਰਿਵਾਰ ਦਾ ਘਰ ਪੁਲੀਸ ਛਾਉਣੀ ਬਣਿਆ, 8 ਸੀਸੀਟੀਵੀ ਕੈਮਰੇ ਤੇ ਮੈਟਲ ਡਿਟੈਕਟਰ ਲਗਾਏ