ਹਾਥਰਸ ’ਚ ਪੀੜਤ ਪਰਿਵਾਰ ਦਾ ਘਰ ਪੁਲੀਸ ਛਾਉਣੀ ਬਣਿਆ, 8 ਸੀਸੀਟੀਵੀ ਕੈਮਰੇ ਤੇ ਮੈਟਲ ਡਿਟੈਕਟਰ ਲਗਾਏ

ਹਾਥਰਸ (ਯੂ ਪੀ) (ਸਮਾਜ ਵੀਕਲੀ) : ਹਾਥਰਸ ਵਿੱਚ ਹੋਏ ਕਥਿਤ ਸਮੂਹਿਕ ਬਲਾਤਕਾਰ ਤੋਂ ਬਾਅਦ ਆਪਣੀ ਜਾਨ ਗੁਆਉਣ ਵਾਲੀ ਦਲਿਤ ਲੜਕੀ ਦੀ ਸੁਰੱਖਿਆ ਲਈ ਲਈ ਪੁਲੀਸ ਨੇ ਉਨ੍ਹਾਂ ਦੇ ਘਰ ਦੇ ਬਾਹਰ ਅਤੇ ਅੰਦਰ ਅੱਠ ਸੀਸੀਟੀਵੀ ਕੈਮਰੇ ਅਤੇ ਇੱਕ ਮੈਟਲ ਡਿਟੈਕਟਰ ਲਗਾਏ ਹਨ। ਇਸ ਤੋਂ ਇਲਾਵਾ ਅੱਗ ਬੁਝਾਊ ਗੱਡੀ ਅਤੇ ਖੁਫੀਆ ਕਰਮਚਾਰੀ ਵੀ ਪੀੜਤ ਪਰਿਵਾਰ ਦੇ ਘਰ ਨੇੜੇ ਤਾਇਨਾਤ ਕੀਤੇ ਗਏ ਹਨ। ਘਰ ਦੇ ਆਸ ਪਾਸ ਦਾ ਖੇਤਰ ਪੂਰੀ ਤਰ੍ਹਾਂ ਛਾਉਣੀ ਵਿਚ ਤਬਦੀਲ ਹੋ ਗਿਆ ਹੈ।

Previous articleਮੋਦੀ ਤੇ ਜੈਸ਼ੰਕਰ ਵੱਲੋਂ ‘ਭਾਰਤੀ ਵਿਦੇਸ਼ ਸੇਵਾਵਾਂ’ ਦਿਹਾੜੇ ਦੀਆਂ ਵਧਾਈਆਂ
Next articleਪੀਯੂਸ਼ ਗੋਇਲ ਨੂੰ ਦਿੱਤਾ ਖੁਰਾਕ ਮਹਿਕਮੇ ਦਾ ਵਾਧੂ ਚਾਰਜ