ਮੋਂਰੋਂ ਮਾਂ ਭਗਵਤੀ ਦੀ ਵਿਸ਼ਾਲ ਚੌਂਕੀ ਆਯੋਜਿਤ

ਅੱਪਰਾ (ਸਮਾਜ ਵੀਕਲੀ)- ਪਿੰਡ ਮੋਂਰੋਂ ਵਿਖੇ ਸਥਿਤ ਮਾਂ ਵੈਸ਼ਨੂੰ ਦਰਬਾਰ ਦੁੱਖ ਖੰਡਨ ਨਿਵਾਸ ਵਿਖੇ ਮਾਤਾ ਸਵਰਨ ਦੇਵਾ (ਯੂ.ਕੇ) ਤੇ ਸੀਤੇ ਮਾਤਾ (ਯੂ.ਕੇ) ਦੀ ਅਗਵਾਈ ਹੇਠ ਮਾਂ ਭਗਵਤੀ ਦੀ ਵਿਸ਼ਾਲ ਚੌਂਕੀ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਈ ਗਈ। ਇਸ ਮੌਕੇ ਪੂਜਾ ਸ਼ਾਮ 5 ਵਜੇ ਕੀਤੀ ਗਈ, ਆਰਤੀ 6 ਵਜੇ ਕੀਤੀ ਗਈ ਤੇ ਝਾਕੀਆਂ 7 ਵਜੇ ਕੱਢੀਆਂ ਗਈਆਂ। ਇਸ ਮੌਕੇ ਮਸ਼ਹੂਰ ਕਲਾਕਾਰ ਰਜਾ ਹਸਨ, ਰਾਜ ਕਮਲ, ਹਰਪ੍ਰੀਤ ਮਾਨ ਤੇ ਹੋਰ ਕਲਾਕਾਰਾਂ ਨੇ ਮਾਂ ਭਗਵਤੀ ਦਾ ਗੁਣਗਾਣ ਕਰਕੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਇਸ ਮੌਕੇ ਬੋਲਦਿਆਂ ਮਾਤਾ ਸਵਰਨ ਦੇਵਾ ਜੀ ਯੂ. ਕੇ ਨੇ ਕਿਹਾ ਕਿ ਹਰ ਧਰਮ ਲੋਕਾਂ ਨੂੰ ਭਾਈਚਾਰਕ ਸਾਂਝ, ਸ਼ਹਿਣਸ਼ੀਲਤਾ ਤੇ ਭਰਾਤਰੀਭਾਵ ਦੀ ਭਾਵਨਾ ਸਿਖਾਉਂਦਾ ਹੈ। ਉਨਾਂ ਅੱਗੇ ਕਿਹਾ ਕਿ ਨਾਮ ਤੇ ਧਾਮ ਦੀ ਮਹਾਨਤਾ ਨੂੰ ਕੋਈ ਵਿਰਲਾ ਧਰਮ ਜਗਿਆਸੂ ਹੀ ਸਮਝ ਸਕਦਾ ਹੈ। ਇਸ ਮੌਕੇ ਸਟੇਜ ਸਕੱਤਰ ਦੀ ਜਿੰਮੇਵਾਰੀ ਕਾਲਾ ਟਿੱਕੀਆਂ ਵਾਲਾ ਨੇ ਬਾਖੂਬੀ ਨਿਭਾਈ। ਇਸ ਮੌਕੇ ਨਵ-ਦੁਰਗਾ ਜਗਰਾਤਾ ਕਮੇਟੀ ਰਜਿ. ਅੱਪਰਾ ਦੇ ਸਮੂਹ ਅਹੁਦੇਦਾਰ ਤੇ ਮੈਂਬਰ ਵੀ ਜਾਗਰਣ ’ਚ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਰੀਅਨ ਵੈਲੀ ਦਾ ਸਫ਼ਰਨਾਮਾ
Next articleਸੱਭ ’ਤੇ ਮੇਹਰਾਂ ਕਰਨ ਵਾਲੇ ਤੇ ਮਨੋਕਾਮਨਾਵਾਂ ਪੂਰੀਆਂ ਕਰਨ ਵਾਲੇ ਨੇ ਭਾਈ ਮੇਹਰ ਚੰਦ ਜੀ