ਮੈਚ ਦੌਰਾਨ ਛੇਤਰੀ ਨਾਲ ਚੰਗਾ ਤਾਲਮੇਲ ਬਿਠਾ ਲੈਂਦਾ ਹਾਂ: ਜੇਜੇ

ਭਾਰਤੀ ਫੁਟਬਾਲ ਟੀਮ ਦੇ ਫਾਰਵਰਡ ਜੇਜੇ ਲਾਲਪੇਖਲੂਆ ਨੇ ਅੱਜ ਕਿਹਾ ਕਿ ਸਟਰਾਈਕਰ ਸੁਨੀਲ ਛੇਤਰੀ ਨਾਲ ਉਸ ਨੇ ਕਾਫੀ ਚੰਗਾ ਤਾਲਮੇਲ ਵਿਕਸਿਤ ਕੀਤਾ ਹੈ ਅਤੇ ਦੋਵੇਂ ਬਿਨਾਂ ਬੋਲੇ ਹੀ ਇੱਕ-ਦੂਜੇ ਦੀ ਗੱਲ ਸਮਝ ਲੈਂਦੇ ਹਾਂ। ਜੇਜੇ ਸਭ ਤੋਂ ਪਹਿਲਾਂ 19 ਸਾਲ ਦੀ ਉਮਰ ਵਿੱਚ ਸੁਰਖ਼ੀਆਂ ਵਿੱਚ ਆਇਆ ਸੀ, ਜਦੋਂ ਆਪਣੇ ਪਹਿਲੇ ਹੀ ਟੂਰਨਾਮੈਂਟ ਵਿੱਚ ਉਸ ਨੇ ਪਾਕਿਸਤਾਨ ਖ਼ਿਲਾਫ਼ ਗੋਲਾਂ ਦੀ ਹੈਟ੍ਰਿਕ ਬਣਾਈ ਸੀ। ਇਸ ਤੋਂ ਬਾਅਦ ਲਗਾਤਾਰ ਗੋਲ ਕਰਨ ਦੇ ਬਾਵਜੂਦ ਉਹ 2015 ਤੱਕ ਭਾਰਤੀ ਟੀਮ ਵਿੱਚੋਂ ਕਦੀ ਬਾਹਰ ਤੇ ਕਦੀ ਅੰਦਰ ਹੁੰਦਾ ਰਿਹਾ ਹੈ। ਹੁਣ ਉਸ ਨੇ ਟੀਮ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ।
ਜੇਜੇ ਨੇ ਕਿਹਾ, ‘‘ਮੈਂ ਪਹਿਲੇ ਮੈਚ ਦੀ ਸੁਨੀਲ ਨਾਲ ਸ਼ੁਰੂਆਤ ਕੀਤੀ ਸੀ। ਇਸ ਮਗਰੋਂ ਅਸੀਂ ਇਕੱਠੇ ਖੇਡ ਰਹੇ ਹਾਂ। ਮੈਨੂੰ ਲਗਦਾ ਹੈ ਕਿ ਇਕੱਠੇ ਅਸੀਂ ਚੰਗੀ ਤਰ੍ਹਾਂ ਫਿੱਟ ਹੁੰਦੇ ਹਾਂ ਅਤੇ ਇੱਕ ਦੂਜੇ ਦੀ ਸ਼ੈਲੀ ਨੂੰ ਸਮਝਣ ਵਿੱਚ ਮਦਦ ਕਰਦੇ ਹਾਂ।’’ ਉਸ ਨੇ ਕਿਹਾ, ‘‘ਉਸ ਨੇ ਮੈਦਾਨ ਦੇ ਅੰਦਰ ਅਤੇ ਬਾਹਰ ਮੇਰੀ ਕਾਫੀ ਮਦਦ ਕੀਤੀ ਹੈ। ਮੈਦਾਨ ’ਤੇ ਅਸੀਂ ਕੁੱਝ ਬੋਲੇ ਬਿਨਾਂ ਹੀ ਇੱਕ-ਦੂਜੇ ਦੀਆਂ ਗੱਲਾਂ ਸਮਝ ਲੈਂਦੇ ਹਾਂ। ਮੈਨੂੰ ਪਤਾ ਹੁੰਦਾ ਹੈ ਕਿ ਉਹ ਕਿੱਥੇ ਹੈ ਅਤੇ ਉਸਨੂੰ ਵੀ ਪਤਾ ਹੁੰਦਾ ਹੈ ਕਿ ਮੈਂ ਕਿੱਥੇ ਹਾਂ।’’ ਏਐਫਸੀ ਏਸ਼ਿਆਈ ਕੱਪ ਦੇ ਪਹਿਲੇ ਮੈਚ ਵਿੱਚ ਭਾਰਤ ਨੇ ਥਾਈਲੈਂਡ ਨਾਲ ਭਿੜਨਾ ਹੈ ਅਤੇ ਜੇਜੇ ਇਸ ਮੈਚ ਪ੍ਰਤੀ ਆਸਵੰਦ ਹੈ। ਮਿਜ਼ੋਰਮ ਦੇ ਇਸ ਖਿਡਾਰੀ ਨੇ ਕਿਹਾ, ‘‘ਇਹ ਮਜ਼ਬੂਤ ਟੀਮ ਹੇ ਅਤੇ ਅਸੀਂ ਹੁਣ ਤੱਕ ਇਕੱਠੇ ਕਾਫੀ ਚੰਗਾ ਕੰਮ ਕੀਤਾ ਹੈ।’’

Previous articleMexico helicopter crash: No trace of explosives found at crash site
Next article4.8-magnitude quake hits Sicily